ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • ਇੰਸਟਾਲੇਸ਼ਨ-ਸੰਬੰਧੀ ਸੂਚਨਾ

  • ਵਿਸ਼ੇਸ਼ਤਾ ਅੱਪਡੇਟ

  • ਕਰਨਲ-ਸੰਬੰਧੀ ਅੱਪਡੇਟ

  • ਡਰਾਈਵਰ ਅੱਪਡੇਟ

  • ਟੈਕਨਾਲੋਜੀ ਜਾਣਕਾਰੀ

  • ਹੱਲ-ਕੀਤੇ ਮੁੱਦੇ

  • ਜਾਣੇ-ਪਛਾਣੇ ਮੁੱਦੇ

Red Hat Enterprise Linux 4 .7 ਦੇ ਕੁਝ ਅੱਪਡੇਟ ਜਾਰੀ ਸੂਚਨਾ ਦੇ ਇਸ ਵਰਜਨ ਵਿੱਚ ਸ਼ਾਮਿਲ ਨਹੀਂ ਹੋਣਗੇ। Red Hat Enterprise Linux 4 .7 ਜਾਰੀ ਸੂਚਨਾ ਦਾ ਇੱਕ ਅੱਪਡੇਟ ਵਰਜਨ ਹੇਠਲੇ URL ਤੇ ਵੀ ਉਪਲੱਬਧ ਹੈ:

http://www.redhat.com/docs/manuals/enterprise/

ਇੰਸਟਾਲੇਸ਼ਨ-ਸੰਬੰਧੀ ਸੂਚਨਾ

ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਅਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਸੰਬੰਧੀ ਜਾਣਕਾਰੀ ਸ਼ਾਮਿਲ ਹੈ।

ਸੂਚਨਾ

ਜਦੋਂ Red Hat Enterprise Linux 4 (ਜਿਵੇਂ ਕਿ 4.5 ਤੋਂ 4.6) ਦੇ ਇੱਕ ਮੁੱਖ ਵਰਜਨ ਤੋਂ Red Hat Enterprise Linux 4.7 ਵੱਲ ਅੱਪਡੇਟ ਕੀਤਾ ਜਾਂਦਾ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਅਜਿਹਾ Red Hat Network ਵਰਤ ਕੇ ਕਰ ਸਕਦੇ ਹੋ, ਭਾਵੇਂ ਵੈੱਬ ਯੂਜ਼ਰ ਇੰਟਰਫੇਸ ਜਾਂ Red Hat Network ਸੈਟੇਲਾਈਟ ਦੁਆਰਾ।

ਜੇ ਤੁਸੀਂ ਸਿਸਟਮ ਨੂੰ ਬਿਨਾਂ ਕਿਸੇ ਨੈੱਟਵਰਕ ਕੁਨੈਕਟਿਵਿਟੀ ਦੇ ਅੱਪਗਰੇਡ ਕਰ ਰਹੇ ਹੋ, ਤਾਂ ਐਨਾਕਾਂਡਾ ਦੀ "ਅੱਪਗਰੇਡ" ਕਾਰਜਕੁਸ਼ਲਤਾ ਵਰਤੋ। ਨਾਲ, ਇਹ ਵੀ ਯਾਦ ਰੱਖੋ ਕਿ ਐਨਾਕਾਂਡਾ ਵਿੱਚ ਸੀਮਿਤ ਯੋਗਤਾਵਾਂ ਹਨ ਜੋ ਮੁੱਦੇ ਹੱਲ ਕਰਦੀਆਂ ਹਨ ਜਿਵੇਂ ਕਿ ਵਾਧੂ ਰਿਪੋਜ਼ਟਰੀਆਂ ਜਾਂ ਥਰਡ ਪਾਰਟੀ ਕਾਰਜਾ ਉੱਪਰ ਨਿਰਭਰਤਾ। ਅੱਗੇ, ਐਨਾਕਾਂਡਾ ਲਾਗ ਫਾਇਲ ਵਿੱਚ ਇੰਸਟਾਲੇਸ਼ਨ ਗਲਤੀਆਂ ਰੱਖਦੀ ਹੈ।

ਇਸੇ ਤਰਾਂ, Red Hat ਸਿਫਾਰਸ਼ ਕਰਦਾ ਹੈ ਕਿ ਆਫਲਾਈਨ ਸਿਸਟਮ ਨੂੰ ਅੱਪਗਰੇਡ ਕਰਨ ਸਮੇਂ, ਤੁਹਾਨੂੰ ਪਹਿਲਾਂ ਆਪਣੀ ਅੱਪਗਰੇਡ ਸੰਰਚਨਾ ਦੀ ਇੱਕਸਾਰਤਾ ਦੀ ਜਾਂਚ ਕਰਨੀ ਚਾਹੀਦੀ ਹੈ। ਆਪਣਾ ਉਤਪਾਦ ਵਾਤਾਵਰਨ ਅੱਪਗਰੇਡ ਕਰਨ ਤੋਂ ਪਹਿਲਾਂ ਧਿਆਨ ਨਾਲ ਗਲਤੀਆਂ ਲਈ ਅੱਪਡੇਟ ਲਾਗ ਵੇਖੋ।

Red Hat Enterprise Linux ਦੇ ਮੁੱਖ ਵਰਜਨਾਂ ਵਿੱਚ ਇਨ-ਪਲੇਸ ਅੱਪਗਰੇਡ (ਉਦਾਹਰਨ ਲਈ, Red Hat Enterprise Linux 3 ਤੋਂ Red Hat Enterprise Linux 4.7 ਅੱਪਗਰੇਡ ਕਰਨ) ਨੂੰ ਸਹਿਯੋਗ ਨਹੀਂ ਹੈ। ਜਦੋਂ ਕਿ ਐਨਾਕਾਂਡਾ ਦੀ "ਅੱਪਗਰੇਡ" ਚੋਣ ਤੁਹਾਨੂੰ ਅਜਿਹਾ ਕਰਨ ਦੀ ਮਨਜੂਰੀ ਦਿੰਦਾ ਹੈ, ਕੋਈ ਗਰੰਟੀ ਨਹੀਂ ਹੈ ਕਿ ਅੱਪਗਰੇਡ ਕਰਨ ਨਾਲ ਇੰਸਟਾਲੇਸ਼ਨ ਸਹੀ ਕੰਮ ਕਰੇਗੀ। ਮੁੱਖ ਵਰਜਨਾਂ ਵਿੱਚ ਇਨ-ਪਲੇਸ ਅੱਪਗਰੇਡ ਸਭ ਸਿਸਟਮ ਸੈਟਿੰਗਾਂ, ਸਰਵਿਸਾਂ, ਅਤੇ ਪਸੰਦੀ ਦੀ ਸੰਰਚਨਾ ਬਰਕਰਾਰ ਨਹੀਂ ਰੱਖਦਾ। ਇਸ ਦਾ ਕਾਰਨ ਹੈ ਕਿ, Red Hat ਜ਼ੋਰਦਾਰ ਸਿਫਾਰਸ਼ ਕਰਦਾ ਹੈ ਕਿ ਤੁਸੀਂ ਮੁੱਖ ਵਰਜਨਾਂ ਵਿੱਚ ਅੱਪਗਰੇਡ ਕਰਨ ਸਮੇਂ ਤਾਜ਼ੀ ਇੰਸਟਾਲੇਸ਼ਨ ਕਰੋ।

  • ਜੇਕਰ ਤੁਸੀਂ Red Hat Enterprise Linux 4 .7 CD-ROM ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ CD-ROM ਜਾਂ layered ਉਤਪਾਦ CD-ROM ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।

    Red Hat Enterprise Linux ਦੇ ਇੰਸਟਾਲ ਹੋਣ ਬਾਅਦ ਇਹ CD-ROM ਲਾਜ਼ਮੀ ਇੰਸਟਾਲ ਕਰਨੀਆਂ ਹਨ।

  • Red Hat Enterprise Linux 4 (ਅਤੇ ਸਭ ਅੱਪਡੇਟਾਂ) ਨਾਲ ਦਿੱਤੇ ਗਏ GRUB ਦਾ ਵਰਜਨ ਸਾਫਟਵੇਅਰ ਮਿਰਰਿੰਗ (RAID1) ਨੂੰ ਸਹਿਯੋਗ ਨਹੀਂ ਦਿੱਤਾ। ਇਸੇ ਤਰਾਂ, ਜੇ ਤੁਸੀਂ Red Hat Enterprise Linux 4 ਨੂੰ RAID1 ਭਾਗ ਉੱਪਰ ਇੰਸਟਾਲ ਕਰਦੇ ਹੋ, ਤਾਂ ਬੂਟਲੋਡਰ ਪਹਿਲੀ ਹਾਰਡ ਡਰਾਈਵ ਉੱਪਰ ਇੰਸਟਾਲ ਹੁੰਦਾ ਹੈ ਨਾ ਕਿ ਮਾਸਟਰ ਬੂਟ ਰਿਕਾਰਡ (MBR)। ਇਸ ਨਾਲ ਸਿਸਟਮ ਬੂਟ ਹੋਣ ਯੋਗ ਨਹੀਂ ਰਹਿੰਦਾ ਹੈ।

    ਜੇ ਤੁਸੀਂ Red Hat Enterprise Linux 4 ਨੂੰ RAID1 ਭਾਗ ਉੱਪਰ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਪਹਿਲਾਂ MBR ਤੋਂ ਮੌਜੂਦਾ ਬੂਟਲੋਡਰ ਹਟਾਉਣਾ ਚਾਹੀਦਾ ਹੈ।

  • ਫਲੈਟ-ਪੈਨਲ ਮਾਨੀਟਰ ਅਤੇ ATI ਕਾਰਡ ਵਰਤਣ ਵਾਲੇ ਸਿਸਟਮਾਂ ਉੱਪਰ ਪਾਠ ਢੰਗ ਵਿੱਚ Red Hat Enterprise Linux 4 ਇੰਸਟਾਲ ਕਰਨ ਸਮੇਂ, ਸਕਰੀਨ ਏਰੀਆ ਸ਼ਿਫਟ ਹੋ ਜਾਂਦੀ ਹੈ। ਜਦੋਂ ਅਜਿਹਾ ਹੁੰਦਾ ਹੈ, ਸਕਰੀਨ ਦਾ ਕੁਝ ਏਰੀਆ ਲੁਕ ਜਾਂਦਾ ਹੈ।

    ਜੇ ਅਜਿਹਾ ਹੁੰਦਾ ਹੈ, ਤਾਂ linux nofb ਪੈਰਾਮੀਟਰ ਨਾਲ ਇੰਸਟਾਲੇਸ਼ਨ ਕਰੋ।

  • ਜਦੋਂ Red Hat Enterprise Linux 4.6 ਤੋਂ ਇਸ ਰੀਲੀਜ਼ ਵੱਲ ਅੱਪਗਰੇਡ ਕਰਦੇ ਹਾਂ, minilogd ਕੁਝ SELinux ਡੇਨੀਅਲ ਲਾਗ ਰੱਖੇਗਾ। ਇਹ ਗਲਤੀ ਲਾਗ ਨੁਕਸਾਨਦੇਹ ਨਹੀਂ ਹੁੰਦੇ, ਅਤੇ ਅਣਡਿੱਠੇ ਕੀਤੇ ਜਾ ਸਕਦੇ ਹਨ।

ਵਿਸ਼ੇਸ਼ਤਾ ਅੱਪਡੇਟ

SHA-256/SHA-512 ਵਰਤ ਕੇ ਪਾਸਵਰਡ ਹੈਸ਼ਿੰਗ

SHA-256 ਅਤੇ SHA-512 ਹੈਸ਼ ਫੰਕਸ਼ਨ ਵਰਤ ਕੇ ਪਾਸਵਰਡ ਹੈਸ਼ਿੰਗ ਨੂੰ ਹੁਣ ਸਹਿਯੋਗ ਹੈ।

ਇੰਸਟਾਲ ਕੀਤੇ ਸਿਸਟਮ ਉੱਪਰ SHA-256 ਜਾਂ SHA-512 ਵਿੱਚ ਤਬਦੀਲ ਹੋਣ ਲਈ, authconfig --passalgo=sha256 --kickstart ਜਾਂ authconfig --passalgo=sha512 --kickstart ਚਲਾਓ। ਮੌਜੂਦਾ ਉਪਭੋਗੀ ਖਾਤੇ ਪ੍ਰਭਾਵਿਤ ਨਹੀਂ ਹੋਣਗੇ ਜਦੋਂ ਤੱਕ ਉਹਨਾਂ ਦੇ ਪਾਸਵਰਡ ਤਬਦੀਲ ਨਹੀਂ ਹੁੰਦੇ।

ਨਵੇਂ ਇੰਸਟਾਲ ਕੀਤੇ ਸਿਸਟਮਾਂ ਲਈ, SHA-256 ਜਾਂ SHA-512 ਦੀ ਵਰਤੋਂ ਸਿਰਫ ਕਿੱਕਸਟਾਰਟ ਇੰਸਟਾਲੇਸ਼ਨਾਂ ਲਈ ਸੰਰਚਨਾ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਲਈ, ਕਿੱਕਸਟਾਰਟ ਕਮਾਂਡ auth ਦੀਆਂ ਚੋਣਾਂ --passalgo=sha256 ਜਾਂ --passalgo=sha512 ਵਰਤੋ; ਨਾਲ ਹੀ, --enablemd5 ਚੋਣ ਹਟਾਓ ਜੇ ਇਹ ਮੌਜੂਦ ਹੈ।

ਜੇ ਤੁਸੀਂ ਕਿੱਕਸਟਾਰਟ ਨਹੀਂ ਵਰਤਦੇ, ਤਾਂ ਉੱਪਰ ਦੱਸੇ ਮੁਤਾਬਿਕ authconfig ਵਰਤੋ, ਫਿਰ ਇੰਸਟਾਲੇਸ਼ਨ ਤੋਂ ਬਾਅਦ ਬਣੇ ਸਭ ਪਾਸਵਰਡ (ਰੂਟ ਸਮੇਤ)।

ਲੋੜੀਂਦੀਆਂ ਚੋਣਾਂ ਵੀ libuser, pam, ਅਤੇ shadow-utils ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਕਿ ਇਹਨਾਂ ਪਾਸਵਰਡ ਹੈਸ਼ਿੰਗ ਐਲਗੋਰਿਥਮਾਂ ਨੂੰ ਸਹਿਯੋਗ ਦਿੱਤਾ ਜਾ ਸਕੇ। authconfig ਸਭ ਲੋੜੀਂਦੀਆਂ ਚੋਣਾਂ ਨੂੰ ਸਵੈ ਹੀ ਸੰਰਚਿਤ ਕਰਦੀ ਹੈ, ਇਸ ਲਈ ਇਹਨਾਂ ਨੂੰ ਦਸਤੀ ਤਬਦੀਲ ਕਰਨਾ ਜਰੂਰੀ ਨਹੀਂ ਹੈ:

  • crypt_style ਚੋਣ ਦਾ ਨਵਾਂ ਮੁੱਲ ਅਤੇ hash_rounds_min ਅਤੇ hash_rounds_max ਲਈ ਨਵੀਆਂ ਚੋਣਾਂ ਨੂੰ ਹੁਣ /etc/libuser.conf ਦੇ [defaults] ਸ਼ੈਕਸ਼ਨ ਵਿੱਚ ਸਹਿਯੋਗ ਹੈ। ਵਧੇਰੇ ਜਾਣਕਾਰੀ ਲਈ,/usr/share/doc/libuser-[libuser version]/README.sha ਵੇਖੋ।

  • ਨਵੀਆਂ ਚੋਣਾਂ sha256, sha512, ਅਤੇ rounds ਨੂੰ ਹੁਣ pam_unix PAM ਮੈਡਿਊਲ ਦੁਆਰਾ ਸਹਿਯੋਗ ਹੈ। ਵਧੇਰੇ ਜਾਣਕਾਰੀ ਲਈ, /usr/share/doc/pam-[pam version]/txts/README.pam_unix ਵੇਖੋ।

  • /etc/login.defs ਵਿਚਲੀਆਂ ਨਵੀਆਂ ਚੋਣਾਂ ਹੁਣ shadow-utils ਦੁਆਰਾ ਸਹਿਯੋਗੀ ਹਨ:

    • ENCRYPT_METHOD — ਵਰਤਣ ਵਾਲੀਆਂ ਇਨਕ੍ਰਿਪਸ਼ਨ ਵਿਧੀਆਂ ਬਾਰੇ ਦੱਸਦਾ ਹੈ। ਯੋਗ ਮੁੱਲ DES, MD5, SHA256, SHA512 ਹਨ। ਜੇ ਇਹ ਚੋਣ ਪਰਿਭਾਸ਼ਿਤ ਕੀਤੀ ਹੈ, ਤਾਂ MD5_CRYPT_ENAB ਰੱਦ ਕੀਤੀ ਜਾਂਦੀ ਹੈ।

    • SHA_CRYPT_MIN_ROUNDS ਅਤੇ SHA_CRYPT_MAX_ROUNDS — ਵਰਤਣ ਲਈ ਹੈਸ਼ਿੰਗ ਰਾਊਂਡਾਂ ਦੀ ਗਿਣਤੀ ਦੱਸਦਾ ਹੈ ਜੇ ENCRYPT_METHOD ਦਾ ਮੁੱਲ SHA256 ਜਾਂ SHA512 ਸੈੱਟ ਕੀਤਾ ਜਾਂਦਾ ਹੈ। ਜੇ ਕੋਈ ਚੋਣ ਸੈੱਟ ਨਹੀਂ ਕੀਤੀ ਜਾਂਦੀ, ਤਾਂ ਮੂਲ ਮੁੱਲ glibc ਦੁਆਰਾ ਚੁਣਿਆ ਜਾਂਦਾ ਹੈ। ਜੇ ਸਿਰਫ ਇੱਕ ਚੋਣ ਸੈੱਟ ਕੀਤੀ, ਤਾਂ ਇਨਕ੍ਰਿਪਸ਼ਨ ਵਿਧੀ ਰਾਊਂਡਾਂ ਦੀ ਗਿਣਤੀ ਦੱਸਦਾ ਹੈ।

      ਜੇ ਦੋਨੋ ਚੋਣਾਂ ਵਰਤੀਆਂ ਗਈਆਂ ਤਾਂ, ਇਹ ਇੱਕ ਅੰਤਰਾਲ ਦਰਸਾਉਂਦੀਆਂ ਹਨ ਜਿਸ ਤੋਂ ਲਗਾਤਾਰ ਰਾਊਂਡਾਂ ਦੀ ਗਿਣਤੀ ਚੁਣੀ ਜਾਂਦੀ ਹੈ। ਚੁਣੇ ਰਾਊਂਡਾਂ ਦੀ ਗਿਣਤੀ ਅੰਤਰਾਲ [1000, 999999999] ਤੱਕ ਸੀਮਿਤ ਹੁੰਦੀ ਹੈ।

comps.xml ਵਿੱਚ OFED

OpenFabrics Enterprise Distribution ਗਰੁੱਪ ਹੁਣ comps.xml ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਗਰੁੱਪ ਵਿੱਚ ਉਹ ਹਿੱਸੇ ਹਨ ਜੋ ਵਧੀਆ-ਕਾਰਜਕੁਸ਼ਲਤਾ ਅਤੇ ਕਲੱਸਟਰਿੰਗ ਲਈ ਵਰਤੇ ਜਾਂਦੇ ਹਨ (ਉਦਾਹਰਨ ਲਈ, InfiniBand ਅਤੇ ਰਿਮੋਟ ਡਾਇਰੈਕਟ ਮੈਮੋਰੀ ਅਕਸੈੱਸ)।

ਵਰਚੁਅਲਾਈਜੇਸ਼ਨ

ਇਸ ਅੱਪਡੇਟ ਵਿੱਚ ਪੈਰਾਵਰਚੁਅਲਾਈੰਡ ਬਲਾਕ ਜੰਤਰ ਅਤੇ ਨੈੱਟਵਰਕ ਡਰਾਈਵਰਾਂ ਦੀ ਵਰਤੋਂ ਲਈ ਸਹਿਯੋਗ ਦਿੱਤਾ ਗਿਆ ਹੈ, ਜੋ ਫੁਲੀ-ਵਰਚੁਅਲਾਈਜ਼ਡ ਗਿਸਟਾਂ ਦੀ ਕਾਰਜਕੁਸ਼ਲਤਾ ਵਿੱਚ ਸੋਧ ਕਰਦੇ ਹਨ। ਇਸ ਦੇ ਨਾਲ ਹੀ, ਤੁਸੀਂ ਹੁਣ ਪ੍ਰਤੀ ਗਿਸਟ ਡੋਮੇਨ ਤਿੰਨ ਤੋਂ ਜਿਆਦਾ ਵਰਚੁਅਲ ਨੈੱਟਵਰਕ ਇੰਟਰਫੇਸ (VNIF) ਵਰਤ ਸਕਦੇ ਹੋ।

ਡਵਾਈਡਰ

divider=[value] ਚੋਣ ਇੱਕ ਕਰਨਲ ਕਮਾਂਡ-ਲਾਈਨ ਪੈਰਾਮੀਟਰ ਹੈ ਜੋ ਤੁਹਾਨੂੰ ਸਿਸਟਮ ਕਲਾਕ ਰੇਟ ਸੈੱਟ ਕਰਨ ਦੀ ਮਨਜੂਰੀ ਦਿੰਦਾ ਹੈ ਜਦੋਂ ਉਸੇ ਵਿਜ਼ਜ਼ੀਬਲ HZ ਟਾਈਮਿੰਗ ਮੁੱਲ ਨੂੰ ਯੂਜ਼ਰ ਸਪੇਸ ਐਪਲੀਕੇਸ਼ਨ ਲਈ ਪਰਬੰਧਨ ਕਰਦੇ ਹੋ।

divider=[value] ਚੋਣ ਵਰਤਣ ਨਾਲ ਤੁਸੀਂ CPU ਓਵਰਹੈੱਡ ਘਟਾਉਣ ਅਤੇ ਸ਼ੁਧਤਾ ਵਧਾਉਣ ਲਈ ਮਨਜੂਰੀ ਲਵੋਗੇ ਤਾਂ ਕਿ ਟਾਈਮਿੰਗ ਓਪਰੇਸ਼ਨ ਅਤੇ ਪਰੋਫਾਈਲਿੰਗ ਦੀ ਸ਼ੁੱਧਤਾ ਘੱਟ ਕੀਤੀ ਜਾ ਸਕੇ। ਇਹ ਵਰਚੁਅਲਾਈਜ਼ਡ ਵਾਤਾਵਰਨ ਅਤੇ ਕਈ ਐਪਲੀਕੇਸ਼ਨਾ ਲਈ ਵਰਤੋਂ-ਯੋਗ ਹੈ।

ਸਟੈਂਡਰਡ 1000Hz ਘੜੀ ਲਈ ਵਰਤਣਯੋਗ [values]:

  • 2 = 500Hz

  • 4 = 250Hz

  • 10 = 100Hz (Red Hat Enterprise Linux ਦੇ ਪਿਛਲੇ ਰੀਲੀਜ਼ਾਂ ਵਿੱਚ ਵਰਤਿਆ ਮੁੱਲ)

ਯਾਦ ਰੱਖੋ ਕਿ ਵਰਚੁਅਲਾਈਜ਼ਡ ਕਰਨਲ ਮੂਲ 250HZ ਕਲਾਕ ਵਰਤਦੇ ਹਨ। ਇਸੇ ਤਰਾਂ, ਇਸ ਲਈ divider=[value] ਚੋਣ ਦੀ ਨਾ ਤਾਂ dom0 ਵਿੱਚ ਤੇ ਨਾ ਪੈਰਾਵਰਚੁਅਲਾਈਜ਼ਡ ਗਿਸਟਾਂ ਵਿੱਚ ਲੋੜ ਨਹੀਂ ਪੈਂਦੀ।

ਫਾਇਰਫਾਕਸ ਰੀਬੇਸ

Firefox ਨੂੰ 3.0 ਵਰਜਨ ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:

  • ਸੈੱਟ ਹੋਮਪੇਜ਼ ਹੁਣ ਠੀਕ ਤਰਾਂ ਲੋਡ ਹੁੰਦੇ ਹਨ ਜਦੋਂ ਫਾਇਰਫਾਕਸ ਬਰਾਊਜ਼ਰ ਵਿੰਡੋ ਖੋਲੀ ਜਾਂਦੀ ਹੈ।

  • ਫਾਇਰਫਾਕਸ ਹੁਣ ਸਤਰ "do" ਦੀ ਖੋਜ ਕਰਨ ਸਮੇਂ ਕਰੈਸ਼ ਨਹੀਂ ਹੋਵੇਗਾ।

  • 64-ਬਿੱਟ ਮੋਡ ਵਿੱਚ ਫਾਇਰਫਾਕਸ ਹੁਣ ext ਜਾਵਾਸਕਰਿਪਟ ਲਾਇਬਰੇਰੀ ਨੂੰ ਠੀਕ ਤਰਾਂ ਲੋਡ ਕਰ ਲੈਂਦਾ ਹੈ। ਫਾਇਰਫਾਕਸ ਦੇ ਪਿਛਲੇ ਵਰਜਨਾਂ ਵਿੱਚ, ਵੈੱਬ-ਅਧਾਰਿਤ ਐਪਲੀਕੇਸ਼ਨਾਂ ਜੋ ਇਸ ਲਾਇਬਰੇਰੀ ਨੂੰ ਵਰਤਦੀਆਂ ਸਨ, ਬਹੁਤ ਸਮਾਂ ਲੈਂਦੀਆਂ ਸਨ, ਜਾਂ ਲੋਡ ਨਹੀਂ ਹੁੰਦੀਆਂ ਸਨ।

  • ਇੱਕ ਕਰਾਸ-ਸਾਈਟ ਸਕਰਿਪਟਿੰਗ ਫਲਾਅ ਇਸ ਤਰਾਂ ਖੋਜਿਆ ਗਿਆ ਹੈ ਜਿਵੇਂ ਫਾਇਰਫਾਕਸ jar:URI ਸਕੀਮ ਦਾ ਪਰਬੰਧਨ ਕਰਦਾ ਹੈ। ਇਹ ਫਲਾਅ ਫਾਲਤੂ ਵੈੱਬਸਾਈਟਾਂ ਨੂੰ ਯੂਜ਼ਰ ਉੱਪਰ ਸਕਰਿਪਟਿੰਗ ਚਲਾਉਣਾ ਸੰਭਵ ਕਰਦਾ ਹੈ। ਇਹ ਸੁਰੱਖਿਆ ਮੁੱਦਾ ਇਸ ਅੱਪਡੇਟ ਵਿੱਚ ਫਿਕਸ ਕੀਤਾ ਗਿਆ ਹੈ।

  • ਕਈ ਫਲਾਅ ਖੋਜੇ ਗਏ ਹਨ ਜਿਵੇਂ ਫਾਇਰਫਾਕਸ ਕੁਝ ਘਾਤਕ ਸੰਖੋਪਾਂ ਤੋਂ ਬਚਦਾ ਹੈ। ਵੈੱਬ ਸਾਈਟਾਂ ਜਿਨਾਂ ਉੱਪਰ ਅਜਿਹੇ ਸੰਖੇਪ ਹੁੰਦੇ ਹਨ ਫਾਇਰਫਾਕਸ ਨੂੰ ਕਰੈਸ਼ ਕਰ ਦਿੰਦੀਆਂ ਹਨ ਜਾਂ ਕੋਈ ਗਲਤ ਕੋਡ ਚਲਾ ਦਿੰਦੀਆਂ ਹਨ ਜਦੋਂ ਯੂਜ਼ਰ ਫਾਇਰਫਾਕਸ ਚਲਾਉਂਦਾ ਹੈ। ਇਹ ਸੁਰੱਖਿਆ ਮੁੱਦਾ ਇਸ ਅੱਪਡੇਟ ਵਿੱਚ ਫਿਕਸ ਕੀਤਾ ਗਿਆ ਹੈ।

  • ਇੱਕ ਰੇਸ ਕੰਡੀਸ਼ਨ ਖੋਜੀ ਗਈ ਹੈ ਜਦੋਂ ਫਾਇਰਫਾਕਸ ਵੈੱਬ ਪੇਜ਼ ਉੱਪਰ window.location ਵਿਸ਼ੇਸ਼ਤਾ ਸੈੱਟ ਕਰਦਾ ਹੈ। ਇਸ ਫਲਾਅ ਨਾਲ, ਵੈੱਬ ਪੇਜ਼ ਲਈ Referer ਸਿਰਲੇਖ ਸੈੱਟ ਕਰਨਾ ਸੰਭਵ ਹੈ; ਇਸ ਨਾਲ ਵੈੱਬਸਾਈਟ ਉੱਪਰ ਕਰਾਸ-ਸਾਈਟ ਰੀਕੁਇਸਟ ਫੌਰਜਰੀ (CSRF) ਅਟੈਕ ਹੋਣ ਦੀ ਸੰਭਾਵਨਾ ਹੁਦੀ ਹੈ ਜੋ ਸਿਰਫ Referer ਸਿਰਲੇਖ ਤੇ ਰੀਲੇਅ ਹੁੰਦੇ ਹਨ। ਇਸ ਅੱਪਡੇਟ ਵਿੱਚ ਇਹ ਮੁੱਦਾ ਹੱਲ ਕੀਤਾ ਗਿਆ ਹੈ।

  • Firefox ਹੁਣ ਵੱਖਰੀ ਸਕਰੀਨ ਉੱਪਰ ਠੀਕ ਰੈਂਡਰਿੰਗ ਕਰਦਾ ਹੈ।

ਯਾਦ ਰੱਖੋ, ਭਾਵੇ, ਫਾਇਰਫਾਕਸ ਦਾ ਇਹ ਅੱਪਡੇਟ ਪੂਰੀ ਤਰਾਂ ਪਿਛਲੇ ਵਰਜਨਾਂ ਵਾਂਗ ਸਭ ਜਾਵਾ-ਸਕਰਿਪਟ ਜਾਂ ਫਾਇਰਫਾਕਸ ਪਲੱਗਇਨ ਸਮੇਤ ਅਨੁਕੂਲ ਨਹੀਂ ਹੈ।

Red Hat ਨੂੰ ਇਹ ਵੀ ਪਤਾ ਲੱਗਾ ਹੈ ਕਿ ਕਈ ਵੱਡੀਆਂ ਕਮਰਸ਼ੀਅਲ ਵੈੱਬ ਐਪਲੀਕੇਸ਼ਨਾਂ ਕੁਝ ਕਰਾਸ-ਸਾਈਟ ਸਕਰਿਪਟਿੰਗ ਫਲਾਅ ਦੀ ਮੌਜੂਦਗੀ ਉੱਪਰ ਰੀਲੇਅ ਕਰਦੀਆਂ ਹਨ ਜੋ ਇਕ ਫਾਇਰਫਾਕਸ ਅੱਪਡੇਟ ਦੁਆਰਾ ਹੱਲ ਕੀਤੇ ਗਏ ਹਨ। ਇਹ ਸਕਰਿਪਟਿੰਗ ਫਲਾਅ ਹੇਠਲੇ ਲਿੰਕ ਤੇ ਦਿੱਤੀਆਂ ਗਈਆਂ ਹਨ:

ਇਹਨਾਂ ਕਮਰਸ਼ੀਅਲ ਵੈੱਬ ਐਪਲੀਕੇਸ਼ਨਾਂ ਦੀ ਵਰਤੋਂ ਦੇ ਨਤੀਜੇ ਵਜੋਂ ਕਾਰਜਕੁਸ਼ਲਤਾ ਨਸ਼ਟ ਹੋ ਜਾਂਦੀ ਹੈ। ਤੁਸੀਂ ਇਸ ਨੂੰ ਫਾਇਰਫਾਕਸ ਗਲਤੀ ਕੰਸੋਲ ਵਿੱਚ ਜਾਵਾਸਕਰਿਪਟ ਗਲਤੀ ਦੀ ਮੌਜੂਦਗੀ ਵਿੱਛ ਲੱਭ ਸਕਦੇ ਹੋ (ਜੰਤਰ = > ਗਲਤੀ ਕੰਸੋਲ)। Red Hat ਹੁਣ ਇਸ ਦੇ ਹੱਲ ਲਈ ਸੰਬੰਧਿਤ ਵਿਕਰੇਤਾਵਾਂ ਨਾਲ ਕੰਮ ਕਰ ਰਿਹਾ ਹੈ।

ਕਰਨਲ-ਸੰਬੰਧੀ ਅੱਪਡੇਟ

ਸਧਾਰਨ ਕਰਨਲ ਅੱਪਡੇਟ
  • iostat ਹੁਣ ਭਾਗਾਂ ਦੀ ਹਾਲਤ ਅਤੇ I/O ਕਾਰਜਕੁਸ਼ਲਤਾ ਨਾਲ ਸੰਬੰਧਿਤ ਅੰਕੜੇ ਵੇਖਾਉਂਦਾ ਹੈ।

  • ਇਸ ਰੀਲੀਜ਼ ਵਿੱਚ I/O ਅਕਾਊਂਟਿੰਗ ਹੁਣ ਵਧੇਰੇ ਵਿਸਥਾਰ ਸਾਹਿਤ ਕੋਰ ਅੰਕੜੇ ਵੇਖਾਉਂਦਾ ਹੈ। ਇਹ ru_inblock ਅਤੇ ru_outblock ਦੀ ਵਰਤੋਂ ਕਰਕੇ ਕੀਤਾ ਗਿਆ ਹੈ, ਜੋ ਪਹਿਲਾਂ ਹੀ ਅੱਪਸਟਰੀਮ ਦੁਆਰਾ ਵਰਤੇ ਗਏ ਹਨ।

  • show_mem() ਆਊਟਪੁੱਟ ਵਿੱਚ ਹੁਣ ਪੇਜ਼ਕੈਸ਼ ਪੇਜ਼ਾਂ ਦੀ ਕੁੱਲ ਗਿਣਤੀ ਸ਼ਾਮਿਲ ਹੁੰਦੀ ਹੈ। ਇਸ ਨਾਲ ਡੀਬੱਗਿੰਗ ਜਾਣਕਾਰੀ ਕੰਸੋਲ ਅਤੇ /var/log/messages ਤੇ ਭੇਜੀ ਜਾਂਦੀ ਹੈ, ਖਾਸ ਕਰਕੇ ਆਊਟ-ਆਫ-ਮੈਮੋਰੀ ਕਿੱਲ ਦੌਰਾਨ।

  • O_ATOMICLOOKUP ਫਲੈਗ ਹੁਣ ਹਟਾਇਆ ਗਿਆ ਹੈ। ਇਹ ਫਲੈਗ ਵਰਤਮਾਨ ਯੂਜ਼ਰਸਪੇਸ ਡੈਮਨ ਦੁਆਰਾ ਨਹੀਂ ਵਰਤਿਆ ਜਾਂਦਾ ਹੈ। ਅੱਗੇ, O_ATOMICLOOKUP ਦੁਆਰਾ ਵਰਤੀ ਬਿੱਟ ਹੋਰ ਫਲੈਗ ਦੁਆਰਾ ਵਰਤੀ ਜਾਂਦੀ ਹੈ (O_CLOEXEC); ਇਸੇ ਤਰਾਂ, O_ATOMICLOOKUP ਨੂੰ ਹਟਾਇਆ ਗਿਆ ਹੈ ਤਾਂ ਕਿ ਇਸ ਬਿੱਟ ਸ਼ੇਅਰ ਤੋਂ ਕੋਈ ਪ੍ਰਤੀ ਰੋਧ ਤੋਂ ਬਚਿਆ ਜਾ ਸਕੇ।

  • ਕਰਨਲ ਹੁਣ ਕਾਰਜ ਸੀਮਾਂ ਜਾਣਕਾਰੀ ਨੂੰ /proc/[PID]/limits ਵਿੱਚ ਨਿਰਯਾਤ ਕਰਦਾ ਹੈ (ਜਿੱਥੇ [PID] ਇੱਕ ਕਾਰਜ ID ਹੈ)।

  • ਪੈਰਾਮੀਟਰ TCP_RTO_MIN ਹੁਣ ਵੱਧ-ਤੋਂ-ਵੱਧ 3000 ਮਿਲੀਸਕਿੰਟ ਤੋਂ ਜਿਆਦਾ ਲਈ ਸੰਰਚਿਤ ਕੀਤਾ ਜਾ ਸਕਦਾ ਹੈ। TCP_RTO_MIN ਪਿਛਲੇ ਰੀਲੀਜ਼ ਵਿੱਚ ਇੱਕ ਟਿਊਨੇਬਲ ਕਰਨਲ ਪੈਰਾਮੀਟਰ ਸੀ।

    ਇਹ ਅੱਪਡੇਟ ਵਧੇਰੇ TCP/IP ਲਚਕਤਾ ਦੀ ਮਨਜੂਰੀ ਦਿੰਦਾ ਹੈ, ਅਤੇ ਐਪਲੀਕੇਸ਼ਨਾਂ ਨੂੰ ਵਾਇਰਲੈੱਸ ਟਰਾਂਸਮਿਸ਼ਨ ਨਾਲ ਟਰਾਂਸਮਿਸ਼ਨ ਮੁੜ-ਚਾਲੂ ਕਰਨ ਲਈ ਯੋਗ ਕਰਦਾ ਹੈ (ਉਦਾਹਰਨ ਲਈ, ਮੋਬਾਈਲ ਫੋਨ ਟਰਾਂਸਮਿਸ਼ਨ ਰੇਟ)।

    ਤੁਸੀਂ TCP_RTO_MIN ਪੈਰਾਮੀਟਰ ਨੂੰ ip route ਰਾਹੀਂ ਸੰਰਚਿਤ ਕਰ ਸਕਦੇ ਹੋ। ਉਦਾਹਰਨ ਲਈ, TCP_RTO_MIN ਨੂੰ ਵੱਧ-ਤੋਂ-ਵੱਧ 3000 ਮਿਲੀਸਕਿੰਟਾਂ ਵਾਸਤੇ ਸੰਰਚਿਤ ਕਰਨ ਲਈ, ਇਹ ਵਰਤੋ:

    ip route change [route] dev eth0 rto_min 3s

    ip route ਬਾਰੇ ਵਧੇਰੇ ਜਾਣਕਾਰੀ ਲਈ, man ip ਵੇਖੋ।

  • udp_poll() ਫੱਕਸ਼ਨ ਹੁਣ ਲਾਗੂ ਕੀਤੇ ਜਾਂਦੇ ਹਨ। ਇਹ ਅੱਪਡੇਟ ਸਿਸਟਮ ਕਾਲ select() ਤੋਂ ਫਾਲਸ ਪੌਜ਼ੈਟਿਵ ਦੀ ਸਮਾਂਤਰਤਾ ਘੱਟ ਕਰਦਾ ਹੈ।

  • ਤੁਸੀਂ ਹੁਣ 32-ਬਿੱਟ inode ਨੰਬਰਾਂ ਨੂੰ ਯੋਗ/ਅਯੋਗ ਕਰ ਸਕਦੇ ਹੋ। ਅਜਿਹਾ ਕਰਨ ਲਈ, ਕਰਨਲ ਪੈਰਾਮੀਟਰ nfs.enable_ino64= ਵਰਤੋ। nfs.enable_ino64=0 ਨੂੰ ਸੈੱਟ ਕਰਨ ਨਾਲ readdir() ਅਤੇ stat() ਸਿਸਟਮ ਕਾਲਾਂ ਲਈ NFS ਕਲਾਂਈਟ ਨੂੰ 32-ਬਿੱਟ inode ਨੰਬਰ ਰਿਟਰਨ ਕਰਨ ਲਈ ਹਦਾਇਤ ਦਿੰਦਾ ਹੈ (ਫੁੱਲ 64-ਬਿੱਟ inode ਨੰਬਰਾਂ ਦੀ ਬਜਾਇ)।

    ਮੂਲ ਰੂਪ ਵਿੱਚ, ਇਹ ਕਰਨਲ ਪੈਰਾਮੀਟਰ ਅਸਲੀ 64-ਬਿੱਟ inode ਨੰਬਰ ਰਿਟਰਨ ਕਰਨ ਲਈ ਸੈੱਟ ਕੀਤਾ ਗਿਆ ਹੈ।

  • ਤੁਸੀਂ ਹੁਣ NFS ਨੂੰ ਘੱਟ ਮੈਮੋਰੀ ਵਿੱਚ ਲਿਖਣ ਤੋਂ ਰੋਕ ਸਕਦੇ ਹੋ। ਅਜਿਹਾ ਕਰਨ ਲਈ, /proc/sys/vm/nfs-writeback-lowmem-only ਨੂੰ 1 ਸੈੱਟ ਕਰੋ (ਇਸ ਨੂੰ ਮੂਲ ਹੀ 0 ਸੈੱਟ ਕੀਤਾ ਹੈ)।

    ਪਿਛਲੇ ਰੀਲੀਜ਼ ਵਿੱਚ ਇਸ ਸਮਰੱਥਾ ਸ਼ਾਮਿਲ ਨਹੀਂ ਸੀ। ਇਸ ਨਾਲ NFS ਦੀ ਕਾਰਜਕੁਸ਼ਲਤਾ ਕਈ ਵਾਰ ਘਟ ਜਾਂਦੀ ਸੀ, ਖਾਸ ਕਰਕੇ ਜਦੋਂ ਸਿਸਟਮ ਉੱਪਰ NFS ਪੜਨ/ਲਿਖਣ ਬੇਨਤੀਆਂ ਦੀ ਗਿਣਤੀ ਵਧ ਜਾਂਦੀ ਹੈ।

  • ਤੁਸੀਂ ਹੁਣ ਸੈੱਟ ਕਰ ਸਕਦੇ ਹੋ ਕਿ ਕੀ ਮੈਪ ਕੀਤੇ ਫਾਇਲ ਪੇਜ਼ dirty_ratio ਅਤੇ dirty_background_ratio ਕੈਲਕੁਲੇਸ਼ਨਾਂ ਵਿੱਚ ਵਰਤਣੇ ਹਨ ਜਾਂ ਨਹੀਂ। ਅਜਿਹਾ ਕਰਨ ਲਈ, /proc/sys/vm/write-mapped ਨੂੰ 1 ਸਸੈੱਟ ਕਰੋ (ਇਹ ਮੂਲ ਹੀ 0 ਸੈੱਟ ਕੀਤੀ ਸੀ)।

    /proc/sys/vm/write-mapped ਨੂੰ 1 ਸੈੱਟ ਕਰਨ ਨਾਲ ਤੁਸੀਂ ਤੇਜ਼ NFS ਪੜਨ ਕਾਰਜਕੁਸ਼ਲਚਾ ਪ੍ਰਾਪਤ ਕਰ ਸਕਦੇ ਹੋ। ਯਾਦ ਰੱਖੋ, ਕਿ ਅਜਿਹਾ ਕਰਨ ਨਾਲ ਤੁਸੀਂ ਆਊਟ-ਆਪ-ਮੈਮੋਰੀ ਵਿੱਚ ਜਾ ਸਕਦੇ ਹੋ।

  • CIFS ਹੁਣ ਵਰਜਨ 1.50c ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਸੋਧਾਂ ਅਤੇ ਬੱਗ ਫਿਕਸ ਸ਼ਾਮਿਲ ਹਨ, ਜਿਵੇਂ OS/2 ਸ਼ੇਅਰ ਨੂੰ ਮਾਊਂਟ ਕਰਨ ਦੀ ਸਮਰੱਥਾ।

  • ਕੋਰ ਡੰਪ ਮਾਸਕਿੰਗ ਨੂੰ ਹੁਣ ਸਹਿਯੋਗ ਹੈ। ਇਹ ਇੱਕ ਕੋਰ ਡੰਪ ਕਾਰਜ ਨੂੰ ਕਾਰਜ ਦੇ ਸ਼ੇਅਰ ਮੈਮੋਰੀ ਹਿੱਸੇ ਨੂੰ ਛੱਡਣ ਵਿੱਚ ਮਦਦ ਕਰਦਾ ਹੈ ਜਦੋਂ ਕੋਰ ਡੰਪ ਫਾਇਲ ਬਣਾਈ ਜਾਂਦੀ ਹੈ। ਇਹ ਵਿਸ਼ੇਸ਼ਤਾ ਤੁਹਾਨੂੰ ਚੁਣਨ ਵਿੱਚ ਮਦਦ ਕਰਦੀ ਹੈ ਕਿ ਹਰੇਕ ਕਾਰਜ ਲਈ ਅਣਪਛਾਤੀ (anonymous) ਸ਼ੇਅਰ ਮੈਮੋਰੀ ਦਾ ਡੰਪ ਕਰਨਾ ਜਾਂ ਨਹੀਂ।

    ਜਦੋਂ ਕਾਰਜ ਡੰਪ ਕੀਤਾ ਜਾਂਦਾ ਹੈ, ਸਭ ਅਣਪਛਾਤੀ ਮੈਮੋਰੀ ਕੋਰ ਫਾਇਲ ਵਿੱਚ ਲਿਖੀ ਜਾਂਦੀ ਹੈ ਜਦੋਂ ਤੱਕ ਕੋਰ ਫਾਇਲ ਦਾ ਅਕਾਰ ਸੀਮਿਤ ਨਹੀਂ ਹੁੰਦਾ। ਕਈ ਵਾਰ, ਹੋ ਸਕਦਾ ਕਿ ਤੁਸੀਂ ਕੁਝ ਮੈਮੋਰੀ ਹਿੱਸਿਆਂ (ਜਿਵੇਂ ਬਹੁਤ ਸਾਰੀ ਸ਼ੇਅਰ ਮੈਮੋਰੀ) ਨੂੰ ਡੰਪ ਹੋਣ ਤੋਂ ਰੋਕਣਾ ਚਾਹੁੰਦੇ ਹੋ। ਦੂਜੇ ਸ਼ਬਦਾਂ ਵਿੱਚ, ਤੁਸੀਂ ਫਾਇਲ-ਬੈਕਡ ਮੈਮੋਰੀ ਹਿੱਸਿਆਂ ਨੂੰ ਵੱਖਰੀ ਫਾਇਲ ਦੀ ਬਜਾਇ, ਕੋਰ ਫਾਇਲ ਵਿੱਚ ਵੀ ਸੰਭਾਲ ਸਕਦੇ ਹੋ।

    ਇਸ ਉਦੇਸ਼ ਲਈ, ਤੁਸੀਂ /proc/[pid]/coredump_filter ਵਰਤ ਸਕਦੇ ਹੋ ਤਾਂ ਕਿ ਦੱਸਿਆ ਜਾ ਸਕੇ ਕਿ [pid] ਕਾਰਜ ਦਾ ਕਿਹੜਾ ਹਿੱਸਾ ਡੰਪ ਕਰਨਾ ਹੈ। coredump_filter ਇੱਕ ਮੈਮੋਰੀ ਕਿਸਮ ਦਾ ਇੱਕ ਬਿੱਟਮਾਸਕ ਹੈ। ਜੇ ਇੱਕ ਬਿੱਟਮਾਸਕ ਸੈੱਟ ਕੀਤਾ ਹੈ, ਤਾਂ ਸੰਬੰਧਿਤ ਮੈਮੋਰੀ ਕਿਸਮ ਦਾ ਮੈਮੋਰੀ ਹਿੱਸਾ ਡੰਪ ਹੋ ਜਾਂਦਾ ਹੈ।

    ਹੇਠਲੀਆਂ ਮੈਮੋਰੀ ਕਿਸਮਾਂ ਨੂੰ ਸਹਿਯੋਗ ਹੈ:

    • ਬਿੱਟ 0 — ਅਣਪਛਾਤੀ ਪਰਾਈਵੇਟ ਮੈਮੋਰੀ

    • ਬਿੱਟ 1 — ਅਣਪਛਾਤੀ ਸ਼ੇਅਰ ਮੈਮੋਰੀ

    • ਬਿੱਟ 2 — ਫਾਇਲ-ਬੈਕਡ ਪਰਾਈਵੇਟ ਮੈਮੋਰੀ

    • ਬਿੱਟ 3 — ਫਾਇਲ-ਬੈਕਡ ਸ਼ੇਅਰ ਮੈਮੋਰੀ

    [pid] ਲਈ ਬਿੱਟਮਾਸਕ ਸੈੱਟ ਕਰਨ ਵਾਸਤੇ, ਸੰਬੰਧਿਤ ਬਿੱਟਮਾਸਕ ਨੂੰ /proc/[pid]/coredump_filter ਵਿੱਚ ਸੈੱਟ ਕਰੋ। ਉਦਾਹਰਨ ਲਈ, ਕਾਰਜ 1111 ਨਾਲ ਜੁੜੇ ਸਭ ਸ਼ੇਅਰ ਮੈਮੋਰੀ ਹਿੱਸਿਆਂ ਦਾ ਡੰਪ ਕਰਨ ਲਈ, ਇਹ ਵਰਤੋ:

    echo 0x1 > /proc/1111/coredump_filter

    coredump_filter ਦਾ ਮੂਲ ਮੁੱਲ 0x3 ਹੈ, ਜੋ ਦੱਸਦਾ ਹੈ ਕਿ ਸਭ ਅਣਪਛਾਤੇ ਮੈਮੋਰੀ ਹਿੱਸੇ ਡੰਪ ਕੀਤੇ ਗਏ ਹਨ। ਇਹ ਵੀ ਯਾਦ ਰੱਖੋ ਕਿ ਬਿੱਟਮਾਸਕ ਤੇ ਨਾ-ਨਿਰਭਰ ਕਰਦੇ ਹੋਏ, MMIO ਪੇਜ਼ (ਜਿਵੇਂ ਕਿ ਫਰੇਮ ਬਫਰ) ਕਦੇ ਲੀ ਡੰਪ ਨਹੀਂ ਹੋਣਗੇ ਅਤੇ vDSO ਪੇਜ਼ ਹਮੇਸ਼ਾ ਡੰਪ ਹੋਣਗੇ

    ਜਦੋਂ ਇੱਕ ਨਵਾਂ ਕਾਰਜ ਬਣਦਾ ਹੈ, ਤਾਂ ਇਹ ਕਾਰਜ ਆਪਣੇ ਮੁੱਢਲੇ ਤੋਂ ਬਿੱਟਮਾਸਕ ਨਕਲ ਕਰਦਾ ਹੈ। ਇਸੇ ਤਰਾਂ, Red Hat ਸਿਫਾਰਸ਼ ਕਰਦਾ ਹੈ ਕਿ ਤੁਸੀਂ ਪਰੋਗਰਾਮ ਚੱਲਣ ਤੋਂ ਪਹਿਲਾਂ coredump_filter ਨੂੰ ਸੈੱਟ ਕਰੋ। ਅਜਿਹਾ ਕਰਨ ਲਈ, ਲੋੜੀਂਦੇ ਬਿੱਟਮਾਸਕ ਨੂੰ ਪਰੋਗਰਾਮ ਚੱਲਣ ਤੋਂ ਪਹਿਲਾਂ /proc/self/coredump_filter ਵਿੱਚ echo ਕਰੋ।

ਇਸ ਪਲੇਟਫਾਰਮ ਨਾਲ ਸੰਬੰਧਿਤ ਕਰਨਲ ਅੱਪਡੇਟ
  • ਸ਼ਾਮਿਲ ਕੀਤੀਆਂ /dev/msr[0-n] ਜੰਤਰ ਫਾਇਲਾਂ।

  • powernow-k8 ਡਰਾਈਵਰ ਹੁਣ ਮੈਡਿਊਲ ਦੇ ਤੌਰ ਤੇ ਕੰਪਾਈਲ ਕੀਤਾ ਗਿਆ ਹੈ। ਇਸ ਨਾਲ ਡਰਾਈਵਰ ਅੱਪਡੇਟ ਸੌਖੇ ਲਾਗੂ ਹੋ ਜਾਂਦੇ ਹਨ, ਕਿਉਂਕਿ ਡਰਾਈਵਰ ਹੁਣ ਕਰਨਲ ਵਿੱਚ ਕੰਪਾਈਲ ਨਹੀਂ ਹੋਣਗੇ।

  • Oprofile ਹੁਣ Greyhound ਉੱਪਰ ਘਟਨਾ-ਅਧਾਰਿਤ ਪਰੋਫਾਈਲਿੰਗ ਨੂੰ ਸਹਿਯੋਗ ਦਿੰਦਾ ਹੈ।

  • AMD ATI SB800 SATA ਕੰਟਰੋਲਰ ਨੂੰ ਹੁਣ ਸਹਿਯੋਗ ਹੈ।

  • AMD ATI SB600 ਅਤੇ SB700 SATA ਕੰਟਰੋਲਰਾਂ ਨੂੰ ਹੁਣ ਸਹਿਯੋਗ ਹੈ ਜੋ 40-pin IDE ਕੇਬਲ ਵਰਤਦੇ ਹਨ।

  • 64-ਬਿੱਟ ਡਾਇਰੈਕਟ ਮੈਮੋਰੀ ਐਕਸੈੱਸ (DMA) ਨੂੰ ਹੁਣ AMD ATI SB700 ਸਹਿਯੋਗ ਹੈ।

  • PCI ਜੰਤਰ IDs ਸ਼ਾਮਿਲ ਕੀਤੇ ਗਏ ਹਨ ਜੋ Intel ICH10 ਲਈ ਲੋੜੀਂਦੇ ਸਨ।

ਡਰਾਈਵਰ ਅੱਪਡੇਟ

ਆਮ ਡਰਾਈਵਰ/ਪਲੇਟਫਾਰਮ ਅੱਪਡੇਟ
  • i2c-piix4 ਕਰਨਲ ਮੈਡਿਊਲ ਹੁਣ ਯੋਗ ਕੀਤਾ ਗਏ ਹਨ ਤਾਂ ਕਿ AMD SBX00 SMBus ਨੂੰ ਸਹਿਯੋਗ ਦਿੱਤਾ ਜਾਏ।

  • i5000_edac: ਡਰਾਈਵਰ Intel 5000 chipsets ਦੇ ਸਹਿਯੋਗ ਲਈ ਸ਼ਾਮਿਲ ਕੀਤਾ ਗਿਆ ਹੈ।

  • i3000_edac: ਡਰਾਈਵਰ Intel 3000 3010 ਚਿੱਪਸੈੱਟ ਦੇ ਸਹਿਯੋਗ ਲਈ ਸ਼ਾਮਿਲ ਕੀਤਾ ਗਿਆ ਹੈ।

  • Intel Tolapai ਚਿੱਪਸੈੱਟ ਦੀ ਸਹੀ ਕੈਸ਼ ਜਾਣਕਾਰੀ ਹੁਣ ਸ਼ਾਮਿਲ ਕੀਤੀ ਗਈ ਹੈ। ਇਹ ਦੱਸਦੀ ਹੈ ਕਿ ਹਾਰਡਵੇਅਰ ਠੀਕ ਤਰਾਂ ਵੇਖਾਇਆ ਗਿਆ ਹੈ।

  • i2c_piix4: ਮੈਡਿਊਲ ਸ਼ਾਮਿਲ ਕੀਤੇ ਗਏ ਹਨ ਤਾਂ ਕਿ AMD ATI SB600, SB700, ਅਤੇ SB800 ਨੂੰ ਸਹਿਯੋਗ ਦਿੱਤਾ ਜਾ ਸਕੇ।

  • ਇਸ ਰੀਲਜ਼ ਵਿੱਚ ਦਿੱਤੀ ਓਪਨਫੈਬਰਿਕ ਇੰਟਰਪਰਾਈਜ਼ ਡਿਸਟਰੀਬਿਊਸ਼ਨ (OFED) ਹੁਣ OFED ਵਰਜਨ 1.3 ਤੋ ਅਧਾਰਿਤ ਹੈ। ਇਹ ਨਾਲ ਹਾਰਡਵੇਅਰ ਸਹਿਯੋਗ ਵਿੱਚ ਸੋਧ ਹੁੰਦੀ ਹੈ ਜੋ InfiniBand ਡਰਾਈਵਰ ਵਰਤਦੇ ਹਨ।

  • wacom: ਡਰਾਈਵਰ ਅੱਪਡੇਟ ਕੀਤੇ ਗਏ ਹਨ ਤਾਂ ਜੋ ਹੇਠਲੇ ਇੰਪੁੱਟ ਜੰਤਰਾਂ ਨੂੰ ਸਹਿਯੋਗ ਦਿੱਤਾ ਜਾ ਸਕੇ:

    • Intuos3 12x19

    • Intuos3 12x12

    • Intuos3 4x6

    • Cintiq 20wsx

  • i2c-i801: ਡਰਾਈਵਰ (ਸੰਬੰਧਿਤ PCI IDs ਸਮੇਤ) ਨੂੰ Intel Tolapai ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।

  • sata_svw ਡਰਾਈਵਰ ਹੁਣ Broadcom HT1100 ਚਿੱਪਸੈੱਟ ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।

  • libata: ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਕਿ ਬਲੈਕਲਿਸਟ ਵਿੱਚੋਂ Hitachi ਡਰਾਈਵਰ ਨੂੰ ਹਟਾ ਕੇ ਨੇਟਿਵ ਕਮਾਂਡ ਕਿਊਇੰਗ (NCQ) ਨੂੰ ਯੋਗ ਕੀਤਾ ਜਾ ਸਕੇ।

  • ide: ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਕਿ ide=disable ਨੂੰ ਸ਼ਾਮਿਲ ਕੀਤਾ ਜਾ ਸਕੇ, ਜੋ ਕਿ ਇੱਕ ਕਰਨਲ PCI ਮੈਡਿਊਲ ਪੈਰਾਮੀਟਰ ਹੈ ਜੋ ide ਡਰਾਈਵਰਾਂ ਨੂੰ ਅਯੋਗ ਕਰਨ ਲਈ ਵਰਤਿਆ ਜਾਂਦਾ ਹੈ।

  • psmouse: ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਕਿ ਇੰਪੁੱਟ ਜੰਤਰਾਂ ਨੂੰ ਠੀਕ ਤਰਾਂ ਸਹਿਯੋਗ ਦਿੱਤਾ ਜਾ ਸਕੇ ਜੋ cortps ਪਰੋਟੋਕਾਲ ਵਰਤਦੇ ਹਨ। ਇਹਨਾਂ ਇੱਪੁੱਟ ਜੰਤਰਾਂ ਦੀਆਂ ਉਦਾਹਰਨਾਂ ਹਨ 4-ਬਟਨ ਮਾਈਸ ਅਤੇ ਟਰੇਸਬਾਲ ਜੰਤਰਾ ਜੋ Cortron ਦੁਆਰਾ ਬਣਾਏ ਗਏ ਹਨ।

  • eHEA: ਡਰਾਈਵਰ ਨੂੰ ਅੱਪਸਟਰੀਮ ਵਰਜਨਾਂ ਨਾਲ ਮੇਲ ਕਰਨ ਲਈ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕੀ ਅੱਪਸਟਰੀਮ ਬੱਗ ਹੱਲ ਕੀਤੇ ਗਏ ਹਨ ਅਤੇ ਸੋਧਾਂ ਹਨ ਜੋ IBM i6 ਅਤੇ p6 ਵਿੱਚ ਸੋਧ ਕਰਦੀਆਂ ਹਨ, ਜਿਵੇਂ ਕਿ:

    • ਨੈੱਟਵਰਕਿੰਗ ਮੈਡਿਊਲ ਦੇ ਤੌਰ ਤੇ ਲਾਰਜ ਰੀਸੀਵ ਆਫਲੋਡ (LRO) ਸਹਿਯੋਗ।

    • poll_controller ਨੂੰ ਸ਼ਾਮਿਲ ਕਰਨਾ ਜਰੂਰੀ ਹੈ ਤਾਂ ਕਿ netdump ਅਤੇ netconsole ਮੈਡਿਊਲਾਂ ਨੂੰ ਸਹਿਯੋਗ ਦਿੱਤਾ ਜਾ ਸਕੇ।

  • zfcp: ਡਰਾਈਵਰ ਨੂੰ ਅੱਪਸਟਰੀਮ ਬੱਗ ਫਿਕਸ ਲਾਗੂ ਕਰਨ ਲਈ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਬੱਗ ਫਿਕਸ ਹਨ, ਜਿਵੇਂ ਕਿ:

    • ਜਦੋਂ ਫਾਈਬਰ-ਚੈਨਲ ਹਾਟ-ਰੀਮੂਵਲ ਤੋਂ ਬਾਅਦ ਅਡਾਪਟਰ ਮਲਟੀਪਾਥ ਵਾਤਾਵਰਣ ਵਿੱਚ ਮੁੜ-ਖੋਲਿਆ ਜਾਂਦਾ ਹੈ, ਤਾਂ ਪ੍ਰਭਾਵਿਤ ਪਾਥ ਹੁਣ ਫੇਲ ਨਹੀਂ ਦਰਸਾਏ ਜਾਣਗੇ। ਇਸ ਅੱਪਡੇਟ ਨਾਲ, ਸੰਬੰਧਿਤ ਅਡਾਪਟਰ ਫਲੈਗ ਹੁਣ ਹਰੇਕ ਘਟਨਾ ਦੌਰਾਨ ਸਾਫ ਕੀਤੇ ਜਾਣਗੇ।

    • ਜਦੋਂ ਇੱਕ fsf ਬੇਨਤੀ ਦੀ ਮਿਆਦ ਪੁੱਗ ਜਾਂਦੀ ਹੈ, ਅਡਾਪਟਰ ਹੁਣ ਸਫਲਤਾਪੂਰਕ ਮੁੜ-ਪ੍ਰਾਪਤੀ ਤੋਂ ਬਾਅਦ ਫੇਲ ਨਹੀਂ ਦਰਸਾਇਆ ਜਾਵੇਗਾ। ZFCP_STATUS_COMMON_ERP_FAILED ਫਲੈਗ ਹੁਣ ਅਡਾਪਟਰ ਯੋਗ ਕਰਨ ਤੇ ਸਾਫ ਕੀਤਾ ਜਾਂਦਾ ਹੈ।

    • BOXED ਫਲੈਗ ਹੁਣ ਅਡਾਪਟਰ ਮੁੜ-ਯੋਗ ਕਰਨ ਤੇ ਸਾਫ ਹੋ ਜਾਂਦਾ ਹੈ।

    • ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਦੇ ਕਰਕੇ SCSI ਸਟੈਕ ਅਤੇ ERP ਥਰਿੱਡ ਵਿਚਕਾਰ ਡੈਡਲਾਕ ਆਉਂਦਾ ਸੀ (ਕਈ ਵਾਰ, ਜਦੋਂ ਕਈ ਜੰਤਰ ਰਜਿਸਟਰ ਕੀਤੇ ਜਾਂਦੇ ਹਨ)।

    • ਜਦੋਂ ਮਲਟੀਪਾਥ ਵਾਤਾਵਰਨ ਵਿੱਚ ਜੰਤਰਾਂ ਨੂੰ "ਆਫਲਾਈਨ" ਦਰਸਾਉਣ ਲਈ chccwdev ਨੂੰ ਵਰਤਿਆ ਜਾਂਦਾ ਹੈ, ਤਾਂ I/O ਹੁਣ ਸਭ ਮਾਰਗਾਂ ਤੇ ਰੁਕਦਾ ਨਹੀਂ ਹੈ। ਇਸ ਦੇ ਨਾਲ, ਜਦੋਂ ਉਸੇ ਜੰਤਰ ਨੂੰ ਮੁੜ ਆਨਲਾਈਨ ਕਰਨ ਲਈ chccwdev ਵਰਤਿਆ ਜਾਂਦਾ ਹੈ, ਤਾਂ ਇਹ ਸਹੀ ਮਾਰਗ ਜਾਂਚਕਾਰ ਵਰਤੇਗਾ।

ਨੈੱਟਵਰਕ
  • bnx2x: ਡਰਾਈਵਰ ਨੂੰ Broadcom 5710 ਚਿੱਪਸੈੱਟ ਉੱਪਰ ਨੈੱਟਵਰਕ ਅਡਾਪਟਰ ਦੇ ਸਹਿਯੋਗ ਲਈ ਸ਼ਾਮਿਲ ਕੀਤਾ ਗਿਆ ਹੈ।

  • cxgb3: ਡਰਾਈਵਰ ਨੂੰ Chelsio 10G ਈਥਰਨੈੱਟ ਕੰਟਰੋਲਰ ਅਤੇ OFED ਦੇ ਸਹਿਯੋਗ ਲਈ ਸ਼ਾਮਿਲ ਕੀਤਾ ਗਿਆ ਹੈ।

  • realtek: ਡਰਾਈਵਰ ਨੂੰ Realtek RTL8111 ਅਤੇ RTL8168 PCI-E ਨੈੱਟਵਰਕ ਇੰਟਰਫੇਸ ਕਾਰਡ ਦੇ ਸਹਿਯੋਗ ਲਈ ਸ਼ਾਮਿਲ ਕੀਤਾ ਗਿਆ ਹੈ।

  • e1000: ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਕਿ ਅਨੁਸਾਰੀ MAC ਐਡਰੈੱਸ ਨੂੰ ਸਹਿਯੋਗ ਦਿੱਤਾ ਜਾ ਸਕੇ, ਜੋ ਕਿ ਵਰਚੁਅਲ ਕੁਨੈਕਟ ਢਾਂਚੇ ਦੇ ਸਹਿਯੋਗ ਲਈ ਜਰੂਰੀ ਹੈ।

  • e1000e: ਡਰਾਈਵਰ ਨੂੰ ਨਵੇਂ ਅੱਪਸਟਰੀਮ ਵਰਜਨ ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ICH9m ਅਤੇ 82574L Shelter Island ਨੈੱਟਵਰਕ ਇੰਟਰਫੇਸ ਕਾਰਡਾਂ ਲਈ ਸਹਿਯੋਗ ਸ਼ਾਮਿਲ ਹੈ, ਅਤੇ ਇਸ ਵਿੱਚ ਕਈ ਅੱਪਸਟਰੀਮ ਫਿਕਸ ਵੀ ਹਨ।

  • bnx2: ਡਰਾਈਵਰ ਨੂੰ ਵਰਜਨ 1.6.9 ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਅੱਪਸਟਰੀਮ ਤਬਦੀਲੀਆਂ ਦਿੱਤੀਆਂ ਹਨ, ਅਤੇ Broadcom 5709s ਚਿੱਪਸੈੱਟ ਲਈ ਸਹਿਯੋਗ ਦਿੱਤਾ ਗਿਆ ਹੈ।

  • igb: ਡਰਾਈਵਰ ਨੂੰ ਅੱਪਸਟਰੀਮ ਵਰਜਨ 1.0.8-k2 ਵੱਲ ਅੱਪਡੇਟ ਕੀਤਾ ਗਿਆ ਹੈ। ਇਹ ਡਰਾਈਵਰ ਹੁਣ Intel 82575EB (Zoar) ਚਿੱਪਸੈੱਟ ਨੂੰ ਸਹਿਯੋਗ ਦਿੰਦਾ ਹੈ।

  • s2io: ਡਰਾਈਵਰ ਨੂੰ ਵਰਜਨ 2.0.25.1 ਵੱਲ ਅੱਪਡੇਟ ਕੀਤਾ ਗਿਆ ਹੈ ਤਾਂ ਕਿNeterion Xframe-II 10GbE ਨੈੱਟਵਰਕ ਅਡਾਪਟਰ ਨੂੰ ਸਹਿਯੋਗ ਦਿੱਤਾ ਜਾ ਸਕੇ।

  • tg3: ਡਰਾਈਵਰ ਨੂੰ ਅੱਪਸਟਰੀਮ ਵਰਜਨ 3.86 ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕੀ ਫਿਕਸ ਅਤੇ ਸੋਧਾਂ ਦਿੱਤੀਆਂ ਗਈਆਂ ਹਨ, ਜਿਵੇਂ:

    • ਇੱਕ irq_sync ਰੇਸ ਕੰਡੀਸ਼ਨ ਮੁੱਦਾ ਹੁਣ ਹੱਲ ਕੀਤਾ ਗਿਆ ਹੈ।

    • Auto-MDI ਹੁਣ ਯੋਗ ਕੀਤਾ ਗਿਆ ਹੈ।

  • forcedeth: ਡਰਾਈਵਰ ਨੂੰ ਅੱਪਸਟਰੀਮ ਵਰਜਨ 0.61 ਤੱਕ ਅੱਪਡੇਟ ਕੀਤਾ ਗਿਆ ਹੈ। ਇਹ ਅੱਪਡੇਟ ਵਿੱਚ ਹੇਠਲੇ ਚਿੱਪਸੈੱਟਾਂ ਲਈ ਸਹਿਯੋਗ ਸ਼ਾਮਿਲ ਹੈ:

    • MCP73

    • MCP77

    • MCP79

    ਇਸ ਅੱਪਡੇਟ ਵਿੱਚ WOL, MAC ਐਡਰੈੱਸ ਕ੍ਰਮ, ਅਤੇ tx ਟਾਈਮ-ਆਊਟ ਮੁੱਦਿਆ ਨਾਲ ਸੰਬੰਧਿਤ ਬੱਗ ਫਿਕਸ ਦਿੱਤੇ ਗਏ ਹਨ।

ਸਟੋਰੇਜ਼
  • stex ਡਰਾਈਵਰ 3.6.0101.2 ਵਰਜਨ ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਅੱਪਸਟਰੀਮ ਸੋਧਾਂ ਅਤੇ ਬੱਗ ਫਿਕਸ ਹਨ।

  • mpt fusion: ਡਰਾਈਵਰ ਨੂੰ ਅੱਪਸਟਰੀਮ ਵਰਜਨ 3.12.19.00 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਸੋਧਾਂ ਅਤੇ ਫਿਕਸ ਹਨ, ਜਿਵੇਂ ਕਿ:

    • ਕਤਾਰ ਡੂੰਘਾਈ ਸੋਧ ਕਰਨ ਲਈ ਟਿਊਨਿੰਗ ਪੈਰਾਮੀਟਰ ਹੁਣ mptsas.c, mptspi.c, ਅਤੇ mptfc.c ਵਿੱਚ ਸ਼ਾਮਿਲ ਕੀਤੇ ਗਏ ਹਨ। ਇਹ ਪੈਰਾਮੀਟਰ mptsas_device_queue_depth, mptspi_device_queue_depth, ਅਤੇ mptfc_device_queue_depth ਹਨ। ਇਹਨਾਂ ਟਿਊਨਿੰਗ ਪੈਰਾਮੀਟਰਾਂ ਲਈ ਮੂਲ ਮੁੱਲ 48 ਹੈ।

    • 36GB ਤੋਂ ਜਿਆਦਾ ਮੈਮੋਰੀ ਵਾਲੇ ਸਿਸਟਮਾਂ ਉੱਪਰ, ਹੁਣ 1,078 ਸਕੈਟਰ/ਗੈਦਰ ਆਟਰੀਆਂ ਨੂੰ ਸਹਿਯੋਗ ਹੈ।

    • ioc->broadcast_aen_busy ਫਲੈਗ ਸ਼ਾਮਿਲ ਕੀਤਾ ਗਿਆ ਹੈ। ਇਹ ਫਲੈਗ ਸੈੱਟ ਕੀਤਾ ਜਾਂਦਾ ਹੈ ਜਦੋਂ mptsas_broadcast_primative_work ਥਰਿੱਡ ਚੱਲ ਰਿਹਾ ਹੁੰਦਾ ਹੈ। ਜਦੋਂ ਵਾਧੂ aen ਘਟਨਾਵਾਂ ਪੋਸਟ ਕੀਤੀਆਂ ਜਾਂਦੀਆਂ ਹਨ, ਤਾਂ ਇਹ ਅਣਡਿੱਠਾ ਕੀਤੀਆਂ ਜਾਂਦੀਆਂ ਹਨ ਜਦੋਂ ioc->broadcast_aen_busy ਫਲੈਗ ਸੈਟ ਕੀਤਾ ਜਾਂਦਾ ਹੈ।

      ਇਸ ਦੇ ਨਾਲ, SCSI_IO ਕਮਾਂਡਾਂ ਰੋਕੀਆਂ ਜਾਣਗੀਆਂ ਅਤੇ ਬਾਅਦ ਵਿੱਚ ਮੁੜ ਕਤਾਰਬੱਧ ਕੀਤੀਆਂ ਜਾਣੀਆਂ ਜਦੋਂ ioc->broadcast_aen_busy ਫਲੈਗ ਸੈੱਟ ਕੀਤਾ ਜਾਂਦਾ ਹੈ। ਇਹ ਫਲੈਗ ਉਦੋਂ ਬਣਦਾ ਹੈ ਜਦੋਂ mptsas_broadcast_primative_work ਥਰਿੱਡ ਮੁਕੰਮਲ ਹੋ ਜਾਂਦਾ ਹੈ।

    • ਅੰਦਰੂਨੀ ਕਮਾਂਡ ਟਾਈਮਆਊਟ ਰੰਨਟਾਈਮ ਹੁਣ ਇੱਕ ਰੁਕਾਵਟੀ ਹਾਲਤ ਤੋਂ ਬਚਣ ਲਈ ਬਚਾਓ ਰੀਸੈੱਟ ਕਰਦਾ ਹੈ ਜਦੋਂ ਡਰਾਈਵਰ ਅਨਲੋਡ ਹੋਣ ਤੇ ਇੱਕ sync cache ਕਮਾਂਡ ਚਲਾਈ ਜਾਂਦਾ ਹੈ। ਇਹ ਸਮਰੱਥਾ ਦੋ ਟਾਈਮਆਊਟ ਰੰਨਟਾਈਮ ਚਲਾ ਕੇ ਸ਼ਾਮਿਲ ਕੀਤੀ ਗਈ ਸੀ ਇੱਕ ਟਾਈਮਆਊਟ ਰੰਨਟਾਈਮ ਜੋ ਡੋਮੇਨ ਯੋਗਤਾ ਨਾਲ ਨਾ-ਸੰਬੰਧਿਤ ਸਭ ਅਦਰੂਨੀ ਕਮਾਂਡਾਂ ਦਾ ਪਰਬੰਧਨ ਕਰਦੀ ਹੈ, ਜਦੋਂ ਕਿ ਦੂਜੀ ਸਿਰਫ ਡੋਮੇਨ ਯੋਗਤਾ ਨਾਲ ਸੰਬੰਧਿਤ ਕਮਾਂਡਾਂ ਦਾ ਪਰਬੰਧਨ ਕਰਦੀ ਹੈ।

    • ਡੋਮੇਨ ਯੋਗਤਾ ਟਾਈਮਆਊਟ ਰੰਨਟਾਈਮ ਹੁਣ ਟਾਰਗਿਟ ਰੀਸੈੱਟ ਦੀ ਬਜਾਇ ਬੱਸ ਰੀਸੈੱਟ ਜਾਰੀ ਕਰਦੀ ਹੈ।

    • ਜਦੋਂ ਇੱਕ Task Management ਬੇਨਤੀ (ਇੱਕ IOCTL ਇੰਟਰਫੇਸ ਰਾਹੀਂ) ਮੁਕੰਮਲ ਹੁੰਦੀ ਹੈ, ਤਾਂ ਸੰਬੰਧਿਤ IOCTL ਟਾਈਮਰ ਹੁਣ ਹਟਾਇਆ ਜਾਂਦਾ ਹੈ। ਇਸ ਨਾਲ ਟਾਈਮਰ ਦੀ ਮਿਆਦ ਪੁੱਗਣ ਤੋਂ ਬਚ ਜਾਂਦੀ ਹੈ; ਟਾਈਮਰ ਮਿਆਦ ਪੁੱਗਣ ਦੇ ਨਤੀਜੇ ਵਜੋਂ ਇੱਕ ਮੇਜ਼ਬਾਨ ਰੀਸੈੱਟ ਹੁੰਦਾ ਹੈ ਜਦੋਂ Task Management ਬੇਨਤੀ ਸਫਲਤਾਪੂਰਕ ਮੁਕੰਮਲ ਹੋ ਜਾਂਦੀ ਹੈ।

  • qla2xxx: ਡਰਾਈਵਰ ਨੂੰ ਵਰਜਨ 8.02.00-k5 ਤੱਕ ਅੱਪਡੇਟ ਕੀਤਾ ਹੈ। qla2xxx ਦੇ ਇਸ ਅੱਪਡੇਟ ਵਿੱਚ ਹੇਠਲੇ ਸਹਿਯੋਗ ਸ਼ਾਮਿਲ ਕੀਤੇ ਗਏ ਹਨ:

    • EHAFT, ਇੱਕ QLogic ਮੇਜ਼ਬਾਨ ਬੱਸ ਅਡਾਪਟਰ ਵਿਧੀ ਜੋ ਫਾਈਬਰ ਚੈਨਲ ਜੰਤਰਾਂ ਬਾਰੇ ਜਾਣਕਾਰੀ ਦਿੰਦੀ ਹੈ।

    • 8GB ਫਾਈਬਰ-ਚੈਨਲ ਜੰਤਰ।

    ਇਸ ਅੱਪਡੇਟ ਵਿੱਚ ਕਈ ਸੋਧਾਂ ਵੀ ਸ਼ਾਮਿਲ ਹਨ ਜੋ ਅੱਪਸਟਰੀਨ ਵੱਲੋਂ ਦਿੱਤੀਆਂ ਗਈਆਂ ਹਨ, ਜਿਵੇਂ ਕਿ ਇੱਕ ਬੱਗ ਫਿਕਸ ਜੋ ਡਰਾਈਵਰ ਨੂੰ ਇੱਕ ਲੂਪ ਦੀ ਉਡੀਕ ਕਰਨ ਤੋਂ ਰੋਕਦਾ ਸੀ ਜੋ ਪਹਿਲਾਂ ਹੀ LOOP_DEAD ਹਾਲਤ ਵਿੱਚ ਹੈ।

  • qla3xxx: ਡਰਾਈਵਰ ਨੂੰ ਵਰਜਨ v2.03.00-k4-rhel4.7-01 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਬੱਗ ਫਿਕਸ ਕੀਤਾ ਹੈ ਜਿਸ ਕਰਕੇ ਇੰਨਬਾਊਂਟ ਮੁਕੰਮਲਤਾ ਦਾ ਪਰਬੰਧਨ ਨਹੀਂ ਹੁੰਦਾ ਸੀ ਅਤੇ TCP/IP ਸਟੈਕ ਨੂੰ ਭੇਜੀ ਜਾਂਦੀ ਸੀ ਜਦੋਂ qla3xxx ਦਾ ਅਧੀਨ ਇੰਟਰਫੇਸ ਇੱਕ VLAN ਵਿੱਚ ਵਰਤਿਆ ਜਾਂਦਾ ਸੀ।

  • qla4xxx: ਡਰਾਈਵਰ ਨੂੰ ਵਰਜਨ 5.01.03-d0 ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਹੇਠਲੇ ਫਿਕਸ ਹਨ:

    • ਹੁਣ ਇੱਕੋ ਟਾਰਗਿਟ ਉੱਪਰ ਹਰੇਕ ਉਪਲੱਬਧ ਪੋਰਟ ਲਈ ਇੱਕ ਸ਼ੈਸ਼ਨ ਬਣਾਇਆ ਜਾਂਦਾ ਹੈ। ਇਸ ਦੇ ਨਾਲ ਹੀ, ਇੱਕ ਬੱਗ ਫਿਕਸ ਕੀਤਾ ਗਿਆ ਹੈ ਜੋ ਕੁਝ ਟਾਰਗਿਟਾਂ ਲਈ qla4xxx ਨੂੰ ਮੁੜ-ਲਾਗਇਨ ਬੇਨਤੀ ਭੇਜਣ ਤੋਂ ਰੋਕਦਾ ਸੀ (ਇੱਕ ਫੇਲਓਵਰ ਤੋਂ ਬਾਅਦ)।

    • qla4xxx ਦੇ ਪਿਛਲੇ ਵਰਜਨਾਂ ਵਿੱਚ, I/O ਕਤਾਰ ਡੂੰਘਾਈ ਤੇ "ਕਤਾਰ ਭਰ ਗਈ" ਗਲਤੀ ਦਾ ਕੋਈ ਅਸਰ ਨਹੀਂ ਹੁੰਦਾ ਸੀ। ਹੁਣ, ਕਤਾਰ ਡੂੰਘਾਈ ਆਪਣੇ-ਆਪ ਹੀ ਅਨੁਕੂਲ ਹੈ ਜਾਂਦੀ ਹੈ ਜਦੋਂ "ਕਤਾਰ ਭਰ ਗਈ" ਗਲਤੀ ਆਉਂਦੀ ਹੈ, ਜੋ I/O ਗਲਤੀ ਪਰਬੰਧਨ ਵਿੱਚ ਸੁਧਾਰ ਕਰਦੀ ਹੈ। ਇਸੇ ਤਰਾਂ, ਹਰੇਕ ਟਾਰਗਿਟ ਉੱਪਰ ਸਭ LUNs ਲਈ ਕਤਾਰ ਡੂੰਘਾਈ ਸੀਮਿਤ ਕੀਤੀ ਜਾਵੇਗੀ।

    • SCSI ਫੰਕਸ਼ਨ ਹੁਣ ਫਰਮਵੇਅਰ ਸ਼ੁਰੂਆਤੀ ਤੋਂ ਪਹਿਲਾਂ ਹੀ ਯੋਗ ਹੋ ਜਾਂਦਾ ਹੈ। ਇਹ ਬੱਗ ਫਿਕਸ ਹੋਣ ਨਾਲ ਫਰਮਵੇਅਰ ਸ਼ੁਰੂਆਤੀ ਮੁਕੰਮਲ ਹੋਣ ਤੋਂ ਪਹਿਲਾਂ SCSI ਫੰਕਸ਼ਨ ਹਰ ਸਾਫਟ ਰੀਸੈੱਟ ਜਾਂ ਘਾਤਕ ਗਲਤੀਆਂ ਦੀ ਸੂਚਨਾ ਪ੍ਰਾਪਤ ਕਰਦਾ ਹੈ।

    • ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਕਰਕੇ ਓਪਰੇਟਿੰਗ ਸਿਸਟਮ ਕਈ ਟਾਰਗਿਟਾਂ ਨੂੰ "ਨਾ-ਸਰਗਰਮ" ਤੋਂ "ਸਰਗਰਮ" ਹਾਲਤ (ਡਰਾਈਵਰ ਸ਼ੁਰੂਆਤੀ ਦੌਰਾਨ) ਵਿੱਚ ਸਕੈਨ ਨਹੀਂ ਕਰ ਸਕਦਾ ਸੀ।

  • CCISS: ਡਰਾਈਵਰ ਨੂੰ ਵਰਜਨ 3.6.20-RH1 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਆਉਣ ਵਾਲੇ SAS/SATA ਕੰਟਰੋਲਰਾਂ ਲਈ ਸਹਿਯੋਗ ਸ਼ਾਮਿਲ ਹੈ, ਅਤੇ ਹੇਠਲੀਆਂ ਤਬਦੀਲੀਆਂ ਵੀ ਹਨ (ਹੋਰਾਂ ਵਿਚਕਾਰ):

    • I/O ਕੰਟਰੋਲ sg_io ਸ਼ਾਮਿਲ ਕੀਤਾ ਗਿਆ ਹੈ। ਇਹ ioctl ਸ਼ਾਮਿਲ ਕੀਤੀ ਗਈ ਹੈ ਤਾਂ ਕਿ ਮਲਟੀਪਾਥਿੰਗ ਲਈ ਸਹਿਯੋਗ ਵਿੱਚ ਸੋਧ ਹੋ ਸਕੇ।

    • /proc/driver/cciss ਐਂਟਰੀਆਂ ਤਬਦੀਲ ਆਂਕੀਤੀਆਂ ਗਈਆਂ ਹਨ ਤਾਂ ਕਿ ਸਿਸਟਮ ਉੱਪਰ ਬਹੁਤ ਸਾਰੇ ਡਰਾਈਵਰ ਇੰਸਟਾਲ ਕਰਨ ਸਮੇਂ ਸਿਸਟਮ ਕਰੈਸ਼ ਨਾ ਹੋਵੇ।

    • cciss ਡਰਾਈਵਰ ਵਿੱਚੋਂ READ_AHEAD ਸੈਟਿੰਗ ਹੁਣ ਹਟਾਈ ਗਈ ਹੈ। cciss ਡਰਾਈਵਰ ਹੁਣ ਮੂਲ 256 ਦੀ ਬਲਾਕ ਪਰਤ ਵਰਤੇਗਾ। ਜਾਂਚ ਤੋਂ ਪਤਾ ਚੱਲਿਆ ਹੈ ਕਿ ਸੈਟਿੰਗ READ_AHEAD=1024 ਦੇ ਨਤੀਜੇ ਵਜੋਂ ਕਾਰਜਕੁਸ਼ਲਤਾ ਵਿੱਚ ਲੋੜੀਂਦੀ ਸੋਧ ਨਹੀਂ ਆਈ ਹੈ; ਕਈ ਵਾਰ, ਇਸ ਸੈਟਿੰਗ ਨਾਲ ਸਿਸਟਮ ਲਟਕ ਜਾਂਦੀ ਸੀ।

  • megaraid_sas: ਡਰਾਈਵਰ ਨੂੰ ਵਰਜਨ 3.18 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ LSI 1078 ਚਿੱਪਸੈੱਟ ਨੂੰ ਸਹਿਯੋਗ ਦਿੱਤਾ ਜਾ ਸਕੇ ਜੋ MegaRAID ਮੋਡ ਵਿੱਚ ਚੱਲ ਰਹੀ ਹੈ। ਇਸ ਦੇ ਨਾਲ, ਕਈ ਬੱਗ ਫਿਕਸ ਵੀ ਇਸ ਅੱਪਡੇਟ ਵਿੱਚ ਦਿੱਤੇ ਗਏ ਹਨ, ਜਿਵੇਂ ਕਿ:

    • MFI_POLL_TIMEOUT_SECS ਹੁਣ 60 ਸਕਿੰਟ ਹੈ (10 ਸਕਿੰਟਾਂ ਤੋਂ ਵਧਾ ਕੇ)। ਅਜਿਹਾ ਫਰਮਵੇਅਰ ਦੇ ਅਨੁਕੂਲਣ ਲਈ ਕੀਤਾ ਗਿਆ ਹੈ, ਜੋ INIT ਕਮਾਂਡ ਦਾ ਜਵਾਬ ਦੇਣ ਲਈ ਵੱਧ-ਤੋਂ-ਵੱਧ 60 ਸਕਿੰਟ ਲੈ ਸਕਦੀ ਹੈ।

    • ਇੱਕ ਬੱਗ ਫਿਕਸ ਕੀਤਾ ਗਿਆ ਹੈ ਜਿਸ ਕਰਕੇ ਚਿੱਪ ਲਗਾਤਾਰ ਰੀਸੈੱਟ ਹੋ ਜਾਂਦੀ ਸੀ ਅਤੇ ਫਰੇਮ ਕਾਊਂਟ ਕਾਲਕੂਲੇਸ਼ਨ ਕਰਕੇ ਕਮਾਂਡ ਟਾਈਮਆਊਟ ਹੋ ਜਾਂਦੀ ਸੀ। ਇਸ ਅੱਪਡੇਟ ਨਾਲ, ਡਰਾਈਵਰ ਹੁਣ ਬੇਨਤੀ ਦੌਰਾਨ ਫਰਮਵੇਅਰ ਨੂੰ ਸਹੀ ਫਰੇਮ ਕਾਊਂਟ ਭੇਜਦਾ ਹੈ।

    • ਪੂਲਿੰਗ ਸਹਿਯੋਗ ਲਈ ਮੈਡਿਊਲ ਪੈਰਾਮੀਟਰ poll_mode_io ਸ਼ਾਮਿਲ ਕੀਤਾ ਗਿਆ ਹੈ।

  • arcmsr: ਡਰਾਈਵਰ ਨੂੰ ਵਰਜਨ 1.20.00.15.rh ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਬੱਗ ਫਿਕਸ ਅਤੇ ਛੋਟੀਆਂ ਸੋਧਾਂ ਕੀਤੀਆਂ ਗਈਆਂ ਹਨ; ਇਸ ਦੇ ਨਾਲ ਹੀ, ਇਸ ਵਿੱਚ ਹੇਠਲੇ SATA RAID ਅਡਾਪਟਰਾਂ ਲਈ ਸਹਿਯੋਗ ਵੀ ਦਿੱਤਾ ਗਿਆ ਹੈ:

    • ARC1200

    • ARC1201

    • ARC1202

ਟੈਕਨਾਲੋਜੀ ਜਾਣਕਾਰੀ

ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾਵਾਂ ਹੁਣ Red Hat Enterprise Linux 4.7 ਮੈਂਬਰੀ ਸੇਵਾ ਅਧੀਨ ਸਹਿਯੋਗੀ ਨਹੀਂ ਹਨ, ਹੋ ਸਕਦਾ ਹੈ ਕਿ ਠੀਕ ਤਰਾਂ ਕੰਮ ਨਹੀਂ ਕਰਦਾ, ਅਤੇ ਉਤਪਾਦ ਵਰਤੋਂ ਲਈ ਯੋਗ ਨਹੀਂ ਹੈ। ਫਿਰ ਵੀ, ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਅਤੇ ਉੱਚੇ ਪੱਧਰ ਲਈ ਸ਼ਾਮਿਲ ਕੀਤੀਆਂ ਹਨ।

ਗਾਹਕ ਇਹਨਾਂ ਵਿਸ਼ੇਸ਼ਤਾਵਾਂ ਨੂੰ ਨਾਨ-ਪਰੋਡਕਸ਼ਨ ਵਾਤਾਵਰਨ ਵਿੱਚ ਵੀ ਵੇਖ ਸਕਦੇ ਹਨ। ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਲਈ ਫੀਡਬੈਕ ਅਤੇ ਕਾਰਜ-ਕੁਸ਼ਲਤਾ ਲਈ ਸੁਝਾਅ ਵੀ ਦੇ ਸਕਦੇ ਹਨ। ਇਰੱਟਾ ਜਿਆਦਾ-ਨਾਜੁਕ ਸੁਰੱਖਿਆ ਮੁੱਦਿਆਂ ਲਈ ਵੀ ਦਿੱਤਾ ਜਾਏਗਾ।

ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਦੇ ਵਿਕਾਸ ਦੌਰਾਨ, ਵਾਧੂ ਹਿੱਸੇ ਵੀ ਜਾਂਚ ਕਰਨ ਵਾਸਤੇ ਲੋਕਾਂ ਨੂੰ ਉਪਲੱਬਧ ਹੋ ਸਕਦੇ ਹਨ। ਇਹ Red Hat ਦਾ ਉਦੇਸ਼ ਹੈ ਕਿ ਆਉਣ ਵਾਲੇ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਨੂੰ ਪੂਰਾ ਸਹਿਯੋਗ ਦਿੱਤਾ ਜਾਏ।

Systemtap

Systemtap ਫਰੀ ਸਾਫਟਵੇਅਰ (GPL) ਢਾਂਚਾ ਮੁਹੱਈਆ ਕਰਦਾ ਹੈ ਜੋ ਚੱਲ ਰਹੇ ਲੀਨਕਸ ਸਿਸਟਮ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਹ ਕਾਰਜ-ਕੁਸ਼ਲਤਾ ਜਾਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਮਦਦ ਕਰਦਾ ਹੈ। systemtap ਦੀ ਮਦਦ ਨਾਲ, ਵਿਕਾਸਵਾਦੀਆਂ ਨੂੰ ਹੁਣ ਔਖੇ ਅਤੇ ਵਿਘਨ ਵਾਲੇ ਜੰਤਰਾਂ ਦੀ ਵਰਤੋਂ, ਮੁੜ-ਕੰਪਾਇਲ, ਇੰਸਟਾਲ, ਅਤੇ ਮੁੜ-ਚਾਲੂ ਕਰਨ ਦੀ ਲੋੜ ਨਹੀਂ ਪਵੇਗੀ ਜਿਸ ਲਈ ਡਾਟਾ ਇਕੱਠਾ ਕਰਨਾ ਪੈਂਦਾ ਹੈ।

gcc

GNU ਕੰਪਾਈਲਰ ਕੁਲੈਕਸ਼ਨ (gcc-4.1) ਹਾਲੇ ਵੀ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਕੰਪਾਈਲਰ ਪਹਿਲਾਂ Red Hat Enterprise Linux 4.4 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਪੇਸ਼ ਕੀਤਾ ਗਿਆ ਹੈ।

gcc-4.1 ਬਾਰੇ ਵਧੇਰੇ ਜਾਣਕਾਰੀ ਲਈ, http://gcc.gnu.org/ ਉੱਪਰ ਪਰੋਜੈਕਟ ਵੈੱਬਸਾਈਟ ਵੇਖੋ। gcc-4.1.2 ਲਈ ਇੱਕ ਵੇਰਵੇ ਸਾਹਿਤ ਦਸਤਾਵੇਜ਼ ਵੀ http://gcc.gnu.org/onlinedocs/gcc-4.1.2/gcc/ ਉੱਪਰ ਪੜਿਆ ਜਾ ਸਕਦਾ ਹੈ।

autofs5

autofs5 ਨੂੰ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਸੀ। autofs ਦੇ ਇਸ ਨਵੇਂ ਵਰਜਨ ਵਿੱਚ ਮਲਟੀ-ਵੇਂਡਰ ਵਾਤਾਵਰਨ ਵਿੱਚ ਕਈ ਪੁਰਾਣੇ ਮੁੱਦੇ ਹੱਲ ਕੀਤੇ ਗਏ ਹਨ। autofs5 ਵਿੱਚ ਹੇਠਲੀਆਂ ਸੋਧਾਂ ਕੀਤੀਆਂ ਗਈਆਂ ਹਨ:

  • ਡਾਇਰੈਕਟ ਮੈਪ ਸਹਿਯੋਗ, ਜਿਸ ਵਿੱਚ ਫਾਇਲ ਸਿਸਟਮ ਢਾਂਚੇ ਵਿੱਚ ਕਿਸੇ ਵੀ ਪੁਆਂਇਟ ਤੇ ਫਾਇਲ ਸਿਸਟਮ ਨੂੰ ਸਵੈ ਮਾਊਂਟ ਕਰਨ ਵਾਲੀ ਵਿਧੀ ਦਿੱਤੀ ਗਈ ਸੀ।

  • lazy mount ਅਤੇ umount ਸਹਿਯੋਗ

  • ਨਵੀਂ ਸੰਰਚਨਾ ਫਾਇਲ, /etc/autofs_ldap_auth.conf ਵਿੱਚ ਸੋਧਿਆ LDAP ਸਹਿਯੋਗ

  • nsswitch.conf ਵਰਤੋਂ ਲਈ ਪੂਰੀ ਤਰਾਂ ਲਾਗੂ ਕੀਤਾ

  • ਡਾਇਰੈਕਟ ਮੈਪਾਂ ਲਈ ਮਲਟੀਪਲ ਮਾਸਟਰ ਮੈਪ ਇਕਾਈਆਂ

  • ਮੈਪ ਸ਼ਾਮਿਲ ਕਰਨ ਲਈ ਮੁਕੰਮਲ ਸਥਾਪਨ, ਜੋ ਨਿਰਧਾਰਤ ਕੀਤੇ ਮੈਪ ਦੀ ਸੰਖੇਪਾਂ ਨੂੰ autofs ਮਾਸਟਰ ਮੈਪ ਵਿੱਚ ਸ਼ਾਮਿਲ ਕਰਨ ਦੀ ਮਨਜੂਰੀ ਦਿੰਦਾ ਸੀ।

ਹੁਣ, autofs5 ਮਾਸਟਰ ਮੈਪ ਲੈਗਜ਼ੀਕਲ ਐਨਾਲਾਈਜ਼ਰ ਮਾਊਂਟ ਪੁਆਂਇਟ ਜਾਂ ਮੈਪ ਨਿਰਧਾਰਨ ਵਿੱਚ ਕਾਮਿਆਂ ਵਿਚਲੀਆਂ ਸਤਰਾਂ ਨੂੰ ਪਾਰਸ ਨਹੀਂ ਕਰ ਸਕਦਾ। ਇਸੇ ਤਰਾਂ, ਕਾਮਿਆਂ ਵਾਲੀਆਂ ਸਤਰਾਂ ਮੈਪਾਂ ਵਿੱਚ ਵੀ ਲਿਖਣੀਆਂ ਚਾਹੀਦੀਆਂ ਹਨ।

autofs ਹਾਲੇ ਵੀ ਇੰਸਟਾਲ ਹੈ ਅਤੇ ਇਸ ਅੱਪਡੇਟ ਵਿੱਚ ਮੂਲ ਹੀ ਚੱਲਦੀ ਹੈ। ਇਸੇ ਤਰਾਂ, ਤੁਹਾਨੂੰ autofs5 ਪੈਕੇਜ ਦਸਤੀ ਇੰਸਟਾਲ ਕਰਨਾ ਪਵੇਗਾ ਜੇ ਤੁਸੀਂ autofs5 ਵਿਚਲੀ ਸੋਧ ਵਰਤਣੀ ਚਾਹੁੰਦੇ ਹੋ।

ਤੁਸੀਂ autofs ਅਤੇ autofs5 ਦੋਨੋਂ ਇੰਸਟਾਲ ਕਰ ਸਕਦੇ ਹੋ। ਭਾਵੇਂ, ਇਹਨਾਂ ਵਿੱਚੋਂ ਇੱਕ ਹੀ ਆਟੋਮਾਊਂਟ ਸਰਵਿਸ ਦੇਣ ਲਈ ਵਰਤਣੀ ਚਾਹੀਦੀ ਹੈ। autofs5 ਨੂੰ ਇਸਟਾਲ ਕਰਨ ਅਤੇ ਆਟੋਮਾਊਂਟਰ ਤੌਰ ਤੇ ਵਰਤਣ ਲਈ, ਇਹ ਪਗ ਵਰਤੋ:

  1. ਪਰਬੰਧਕ ਤੌਰ ਤੇ ਲਾਗਇਨ ਕਰੋ ਅਤੇ autofs ਸਰਵਿਸ ਨੂੰ service autofs stop ਵਰਤ ਕੇ ਬੰਦ ਕਰੋ।

  2. autofs ਸਰਵਿਸ ਨੂੰ chkconfig autofs off ਵਰਤ ਕੇ ਅਯੋਗ ਕਰੋ।

  3. autofs5 ਪੈਕੇਜ ਇੰਸਟਾਲ ਕਰੋ।

  4. autofs5 ਸਰਵਿਸ ਨੂੰ chkconfig autofs5 on ਵਰਤ ਕੇ ਯੋਗ ਕਰੋ।

  5. autofs5 ਨੂੰ service autofs5 start ਕਮਾਂਡ ਵਰਤ ਕੇ ਚਾਲੂ ਕਰੋ।

autofs5 ਬਾਰੇ ਵਧੇਰੇ ਜਾਣਕਾਰੀ ਲਈ, ਹੇਠਲੇ man ਸਫੇ ਵੇਖੋ (autofs5 ਪੈਕੇਜ ਇੰਸਟਾਲ ਕਰਨ ਤੋਂ ਬਾਅਦ):

  • autofs5(5)

  • autofs5(8)

  • auto.master.v5(5)

  • automount5(8)

ਵਧੇਰੇ ਜਾਣਕਾਰੀ ਲਈ ਤੁਸੀਂ /usr/share/doc/autofs5-<version>/README.v5.release ਵੇਖ ਸਕਦੇ ਹੋ।

ਹੱਲ-ਕੀਤੇ ਮੁੱਦੇ

  • ਜਦੋਂ ਇੱਕ ਡਰਾਈਵਰ /sys/class/scsi_host/host<scsi host number>/mbox (Emulex lpfc ਡਰਾਈਵਰ ਦੁਆਰਾ ਬਣਾਈ ਗਈ) ਨੂੰ ਪੜਦਾ ਹੈ ਜਿਵੇਂ ਕਿ systool, ਸਧਾਰਨ "ਬੁਰੀ ਸਥਿਤੀ" ਸੁਨੇਹਾ ਹੁਣ ਕੰਸੋਲ ਤੇ ਨਹੀਂ ਦਿਸੇਗਾ ਜਾਂ ਸਿਸਟਮ ਲਾਗ ਫਾਇਲ ਵਿੱਚ ਲਾਗਇਨ ਨਹੀਂ ਕਰੇਗਾ।

  • ਕਰਨਲ ਡਾਟਾ ਟਰਮੀਨਲ ਰੈਡੀ (DTR) ਸਿਗਨਲਾਂ ਨੂੰ ਬੂਟ ਸਮੇਂ ਸੀਰੀਅਲ ਪੋਰਟਾਂ ਨੂੰ ਪਰਿੰਟ ਕਰਨ ਤੋਂ ਪਹਿਲਾਂ ਦਾਅਵਾ ਕਰਦਾ ਹੈ। DTR ਦਾਅਵਾ ਕੁਝ ਜੰਤਰਾਂ ਲਈ ਲੋੜੀਂਦਾ ਹੈ; ਜਿਸ ਦੇ ਨਤੀਜੇ ਵਜੋਂ, ਕਰਨਲ ਬੂਟ ਸੁਨੇਹੇ ਅਜਿਹੇ ਜੰਤਰਾਂ ਉੱਪਰ ਸੀਰੀਅਲ ਕੰਸੋਲ ਤੇ ਪਰਿੰਟ ਨਹੀਂ ਕਰਦਾ।

  • Red Hat Enterprise Linux 4.6 ਵਿੱਚ, ਲਾਗਇਨ ਪਰੌਂਪਟ ਨਹੀਂ ਦਿਸਦਾ ਸੀ ਜਦੋਂ ਓਪਰੇਟਿੰਗ ਸਿਸਟਮ ਸੀਰੀਅਲ ਕੰਸੋਲ ਰਾਹੀਂ ਇੰਸਟਾਲ ਕੀਤਾ ਜਾਂਦਾ ਸੀ। ਇਹ ਮੁੱਦਾ ਇਸ ਰੀਲੀਜ਼ ਵਿੱਚ ਹੱਲ ਕੀਤਾ ਗਿਆ ਹੈ।

ਜਾਣੇ-ਪਛਾਣੇ ਮੁੱਦੇ

  • openmpi ਅਤੇ lam ਦੇ ਪਿਛਲੇ ਵਰਜਨਾਂ ਵਿੱਚ ਇੱਕ ਬੱਗ ਹੈ ਜੋ ਤੁਹਾਨੂੰ ਇਹ ਪੈਕੇਜ ਅੱਪਡੇਟ ਕਰਨ ਤੋਂ ਰੋਕਦਾ ਹੈ। ਇਹੀ ਬੱਗ ਸਭ ਪੈਕੇਜ ਅੱਪਗਰੇਡ ਕਰਨ ਸਮੇਂ up2date ਨੂੰ ਵੀ ਰੁਕਾਵਟ ਪਾ ਸਕਦਾ ਹੈ।

    ਇਹ ਬੱਗ ਹੇਠਲੀ ਗਲਤੀ ਵਿੱਚ ਵੇਖਾਇਆ ਜਾਂਦਾ ਹੈ ਜਦੋਂ openmpi ਜਾਂ lam ਪੈਕੇਜ ਨੂੰ ਅੱਪਗਰੇਡ ਕਰਦੇ ਹਾਂ:

    error: %preun(openmpi-[version]) scriptlet failed, exit status 2
    

    ਇਹ ਬੱਗ ਹੇਠਲੀ ਗਲਤੀ ਵੀ ਵੇਖਾਉਂਦਾ ਹੈ (/var/log/up2date ਵਿੱਚ ਲਾਗ ਬਣਦਾ ਹੈ) ਜਦੋਂ up2date ਰਾਹੀਂ ਸਭ ਪੈਕੇਜਾਂ ਨੂੰ ਅੱਪਡੇਟ ਕਰਦੇ ਹਾਂ:

    up2date Failed running rpm transaction - %pre %pro failure ?.
    

    ਇਸੇ ਤਰਾਂ, ਤੁਹਾਨੂੰ ਪਹਿਲਾਂ openmpi ਅਤੇ lam ਦੇ ਪੁਰਾਣੇ ਵਰਜਨ ਦਸਤੀ ਹਟਾਉਣੇ ਪੈਣਗੇ ਤਾਂ ਕਿ ਇਹਨਾਂ ਗਲਤੀਆਂ ਤੋਂ ਬਚਿਆ ਜਾ ਸਕੇ। ਅਜਿਹਾ ਕਰਨ ਲਈ, ਹੇਠਲੀ rpm ਕਮਾਂਡ ਵਰਤੋ:

    rpm -qa | grep '^openmpi-\|^lam-' | xargs rpm -e --noscripts --allmatches

  • ਜਦੋਂ ਇੱਕ ਸੰਰਚਿਤ ਸਟੋਰੇਜ਼ ਜੰਤਰ ਤੋਂ ਇੱਕ LUN ਹਟਾਇਆ ਜਾਂਦਾ ਹੈ, ਤਾਂ ਇਹ ਤਬਦੀਲੀ ਮੇਜ਼ਬਾਨ ਤੇ ਨਹੀਂ ਹੁੰਦੀ ਹੈ। ਅਜਿਹੇ ਸਮੇਂ, lvm ਕਮਾਂਡ ਲਟਕ ਜਾਂਦੀ ਹੈ ਜਦੋਂ dm-multipath ਵਰਤਿਆ ਜਾਂਦਾ ਹੈ, ਕਿਉਂਕਿ LUN ਹੁਣ stale ਬਣ ਗਿਆ ਹੈ।

    ਇਸ ਦੇ ਹੱਲ ਲਈ, ਸਭ ਜੰਤਰ ਹਟਾਓ ਅਤੇ /etc/lvm/.cache ਵਿੱਚ ਹਾਲਤ LUN ਨਾਲ ਸੰਬੰਧਿਤ ਸਭ.ਐਂਟਰੀਆਂ ਨੂੰ mpath ਕਰੋ। ਇਹ ਐਂਟਰੀਆਂ ਵੇਖਣ ਲਈ, ਹੇਠਲੀ ਕਮਾਂਡ ਚਲਾਓ:

    ls -l /dev/mpath | grep <stale LUN>

    ਉਦਾਹਰਨ ਲਈ, ਜੇ <stale LUN> ਦਾ ਮੁੱਲ 3600d0230003414f30000203a7bc41a00 ਹੈ, ਤਾਂ ਹੇਠਲਾ ਨਤੀਜਾ ਆ ਸਕਦਾ ਹੈ:

    lrwxrwxrwx 1 root root 7 Aug  2 10:33 /3600d0230003414f30000203a7bc41a00 -> ../dm-4
    lrwxrwx--rwx 1 root root 7 Aug  2 10:33 /3600d0230003414f30000203a7bc41a00p1 -> ../dm-5
            

    ਇਸਦਾ ਮਤਲਬ ਹੈ ਕਿ 3600d0230003414f30000203a7bc41a00 ਨੂੰ mpath ਲਿੰਕਾਂ ਨਾਲ ਮੈਪ ਕੀਤਾ ਗਿਆ ਹੈ: dm-4 ਅਤੇ dm-5

    ਇਸੇ ਤਰਾਂ, ਹੇਠਲੀਆਂ ਲਾਈਨਾਂ /etc/lvm/.cache ਤੋਂ ਹਟਾਉਣੀਆਂ ਚਾਹੀਦੀਆਂ ਹਨ:

    /dev/dm-4 
    /dev/dm-5 
    /dev/mapper/3600d0230003414f30000203a7bc41a00
    /dev/mapper/3600d0230003414f30000203a7bc41a00p1
    /dev/mpath/3600d0230003414f30000203a7bc41a00
    /dev/mpath/3600d0230003414f30000203a7bc41a00p1
    
  • ਇੱਕ HA-RAID ਦੋ-ਸਿਸਟਮ ਸੰਰਚਨਾ ਵਿੱਚ, ਦੋ SAS ਅਡਾਪਟਰਾਂ ਨੂੰ ਦੋ ਸਿਸਟਮਾਂ ਵਿੱਚ ਪਲੱਗਇਨ ਕੀਤਾ ਗਿਆ ਹੈ ਅਤੇ ਸ਼ੇਅਰ SAS ਡਿਸਕ ਡਰਾਅਰ ਨਾਲ ਜੁੜੇ ਹਨ। Preferred Dual Adapter State ਮੁੱਲ ਨੂੰ ਦੋਨੋ SAS ਅਡਾਪਟਰਾਂ ਉੱਪਰ Primary ਸੈੱਟ ਕਰਨ ਨਾਲ ਰੇਸ ਕੰਡੀਸ਼ਨ ਟਰਿਗਰ ਹੋ ਜਾਂਦੀ ਹੈ ਅਤੇ ਦੋਨੋ SAS ਅਡਾਪਟਰਾਂ ਵਿੱਚ ਨਾ-ਰੁਕਣ ਵਾਲੀ ਫੇਲਓਵਰ ਆ ਜਾਂਦੀ ਹੈ। ਇਸ ਦਾ ਕਾਰਨ ਹੈ ਕਿ ਸਿਰਫ ਇੱਕ SAS ਅਡਾਪਟਰ ਹੀ Primary ਸੈੱਟ ਕੀਤਾ ਜਾ ਸਕਦਾ ਹੈ।

    ਇਸ ਗਲਤੀ ਤੋਂ ਬਚਣ ਲਈ, ਯਕੀਨੀ ਬਣਾਓ ਕਿ ਇੱਕ SAS ਅਡਾਪਟਰ ਦੀ Preferred Dual Adapter State ਨੂੰ None ਸੈੱਟ ਕਰਨਾ ਚਾਹੀਦਾ ਹੈ ਜੇ ਦੂਜੇ SAS ਅਡਾਪਟਰ ਨੂੰ Primary ਸੈੱਟ ਕਰਨਾ ਚਾਹੀਦਾ ਹੈ।

  • ਇਸ ਰੀਲੀਜ਼ ਦਾ X ਸਰਵਰ ਉਸ ਸਿਸਟਮ ਉੱਪਰ ਫੇਲ ਹੋ ਸਕਦਾ ਹੈ ਜੋ Intel GM965 ਤੇ ਅਧਾਰਿਤ ਚਿੱਪਸੈੱਟ ਵਰਤਦੇ ਹਨ।

  • ਜੇ ਤੁਸੀਂ hp_sw ਕਰਨਲ ਮੈਡਿਊਲ ਵਰਤਣਾ ਹੈ, ਤਾਂ ਅੱਪਡੇਟ device-mapper-multipath ਪੈਕੇਜ ਇੰਸਟਾਲ ਕਰੋ।

    ਤੁਹਾਨੂੰ HP ਐਰੈ ਵੀ ਠੀਕ ਤਰਾਂ ਸੰਰਚਿਤ ਕਰਨਾ ਪਵੇਗਾ ਤਾਂ ਕਿ ਐਕਟਿਵ/ਪੈਸਿਵ ਮੋਡ ਨੂੰ ਠੀਕ ਤਰਾਂ ਵਰਤਿਆ ਜਾ ਸਕੇ ਅਚੇ ਲੀਨਕਸ ਮਸ਼ੀਨ ਤੋਂ ਕੁਨੈਕਸ਼ਨ ਪਛਾਣ ਕੀਤੀ ਜਾ ਸਕੇ। ਅਜਿਹਾ ਕਰਨ ਲਈ, ਹੇਠਲੇ ਪਗ ਵਰਤੋ:

    1. ਪਤਾ ਕਰੋ ਕਿ ਹਰੇਕ ਕੁਨੈਕਸ਼ਨ ਦੀ ਕਿਹੜੀ ਵਰਡ ਵਾਈਡ ਪੋਰਟ ਨਾਂ (WWPN) show connections ਵਰਤ ਰਹੀ ਹੈ। ਹੇਠਾ ਦੋ ਕੁਨੈਕਸ਼ਨਾਂ ਵਾਲੇ ਇੱਕ HP MSA1000 ਐਰੇ ਉੱਪਰ show connections ਦੀ ਸਧਾਰਨ ਆਊਟਪੁੱਟ ਹੈ:

      Connection Name: <Unknown>
         Host WWNN = 200100E0-8B3C0A65
         Host WWPN = 210100E0-8B3C0A65
         Profile Name = Default
         Unit Offset = 0
         Controller 2 Port 1 Status = Online
      
      Connection Name: <Unknown>
         Host WWNN = 200000E0-8B1C0A65
         Host WWPN = 210000E0-8B1C0A65
         Profile Name = Default
         Unit Offset = 0
         Controller 1 Port 1 Status = Online
      
    2. ਹੇਠਲੀ ਕਮਾਂਡ ਵਰਤ ਕੇ ਹਰੇਕ ਕੁਨੈਕਸ਼ਨ ਨੂੰ ਠੀਕ ਤਰਾਂ ਸੰਰਚਿਤ ਕਰੋ:

      ਕੁਨੈਕਸ਼ਨ ਸ਼ਾਮਿਲ ਕਰੋ [connection name] WWPN=[WWPN ID] profile=Linux OFFSET=[unit offset]

      ਯਾਦ ਰੱਖੋ ਕਿ [connection name] ਬਿਨਾਂ-ਕ੍ਰਮ-ਬੱਧ ਸੈੱਟ ਕੀਤੇ ਜਾ ਸਕਦੇ ਹਨ।

      ਦਿੱਤੀ ਗਈ ਉਦਾਹਰਨ ਵਰਤ ਕੇ, ਸਹੀ ਕਮਾਂਡ ਇਸ ਤਰਾਂ ਹੋਣੀ ਚਾਹੀਦੀ ਹੈ:

      ਕੁਨੈਕਸ਼ਨ ਸ਼ਾਮਿਲ ਕਰੋ foo-p2 WWPN=210000E0-8B1C0A65 profile=Linux OFFSET=0

      ਕੁਨੈਕਸ਼ਨ ਸ਼ਾਮਿਲ ਕਰੋ foo-p1 WWPN=210100E0-8B3C0A65 profile=Linux OFFSET=0

    3. ਫਿਰ show connections ਕਮਾਂਡ ਚਲਾਓ ਤਾਂ ਕਿ ਜਾਂਚ ਕੀਤੀ ਜਾ ਸਕੇ ਕਿ ਹਰੇਕ ਕੁਨੈਕਸ਼ਨ ਠੀਕ ਤਰਾਂ ਸੰਰਚਿਤ ਹੈ, ਸਹੀ ਕੁਨੈਕਸ਼ਨ ਇਸ ਤਰਾਂ ਹੋਣਾ ਚਾਹੀਦਾ ਹੈ:

      Connection Name: foo-p2
         Host WWNN = 200000E0-8B1C0A65
         Host WWPN = 210000E0-8B1C0A65
         Profile Name = Linux
         Unit Offset = 0
         Controller 1 Port 1 Status = Online
      
      Connection Name: foo-p1
         Host WWNN = 200100E0-8B3C0A65
         Host WWPN = 210100E0-8B3C0A65
         Profile Name = Linux
         Unit Offset = 0
         Controller 2 Port 1 Status = Online
      
  • Red Hat EXT3 ਫਾਇਲ ਸਿਸਟਮ ਉੱਪਰ quota ਵਰਤਣ ਲਈ ਸਿਫਾਰਸ਼ ਕਰਦੀ ਹੈ। ਅਜਿਹਾ ਤਾਂ ਹੈ ਕਿ ਕਈ ਵਾਰ, ਇਸ ਤਰਾਂ ਕਰਨ ਨਾਲ ਡੈਡਲਾਕ ਆ ਜਾਂਦਾ ਹੈ।

    ਜਾਂਚ ਤੋਂ ਪਤਾ ਚੱਲਿਆ ਹੈ ਕਿ ਕਈ ਵਾਰ kjournald ਕੁਝ EXT3-ਅਧਾਰਿਤ ਕਾਲਆਊਟ ਨੂੰ ਬਲਾਕ ਕਰ ਦਿੰਦੀ ਹੈ ਜੋ quota ਚੱਲਣ ਸਮੇਂ ਵਰਤੀਆਂ ਜਾਂਦੀਆਂ ਹਨ। ਇਸ ਲਈ, Red Hat ਇਸ ਮੁੱਦੇ ਨੂੰ Red Hat Enterprise Linux 4 ਵਿੱਚ ਹੱਲ ਕਰਨ ਬਾਰੇ ਨਹੀਂ ਸੋਚਦੀ, ਕਿਉਂਕਿ ਤਬਦੀਲੀਆਂ ਬਹੁਤ ਹੀ ਗੁੰਝਲਦਾਰ ਹਨ।

    ਯਾਦ ਰੱਖੋ ਕਿ ਇਹ ਮੁੱਦਾ Red Hat Enterprise Linux 5 ਵਿੱਚ ਮੌਜੂਦ ਨਹੀਂ ਹੈ।

  • Mellanox MT25204 ਦੀ ਹਾਰਡਵੇਅਰ ਟੈਸਟਿੰਗ ਤੋਂ ਪਤਾ ਚੱਲਿਆ ਹੈ ਕਿ ਕੁਝ ਵਧੇਰੇ-ਲੋਡ ਹਾਲਤਾਂ ਅਧੀਨ ਇੱਕ ਅੰਜਰੂਨੀ ਗਲਤੀ ਆਉਂਦੀ ਹੈ। ਜਦੋਂ ib_mthca ਡਰਾਈਵਰ ਇਸ ਹਾਰਡਵੇਅਰ ਉੱਪਰ ਬਹੁਤ ਘਾਤਕ ਗਲਤੀ ਵੇਖਾਉਂਦਾ ਹੈ, ਤਾਂ ਇਹ ਆਮ ਕਰਕੇ ਨਾ-ਲੋੜੀਂਦੀ ਮੁਕੰਮਲਤਾ ਕਤਾਰ ਡੂੰਘਾਈ ਨਾ ਸੰਬੰਧਿਤ ਹੈ ਜੋ ਉਪਭੋਗੀ ਕਾਰਜ ਦੁਆਰਾ ਬਣਾਈਆਂ ਆਊਟਸਟੈਂਡਿੰਗ ਵਰਕ ਬੇਨਤੀਆਂ ਦੀ ਗਿਣਤੀ ਕਰਕੇ ਹੈ।

    ਭਾਵੇਂ ਡਰਾਈਵਰ ਹੁਣ ਹਾਰਡਵੇਅਰ ਨੂੰ ਰੀਸੈੱਟ ਕਰੇਗਾ ਅਤੇ ਅਜਿਹੀ ਘਟਨਾ ਤੋਂ ਮੁੜ ਪ੍ਰਾਪਤੀ ਕਰੇਗਾ, ਗਲਤੀ ਸਮੇਂ ਸਭ ਮੌਜੂਦਾ ਕੁਨੈਕਸ਼ਨ ਟੁੱਟ ਜਾਣਗੇ। ਆਮ ਕਰਕੇ ਇਸ ਦੇ ਨਤੀਜੇ ਵਜੋਂ ਉਪਭੋਗੀ ਕਾਰਜ ਵਿੱਚ ਸਿਗਮੈਂਟੇਸ਼ਨ ਫਾਲਟ ਆਉਂਦਾ ਹੈ। ਅੱਗੇ, ਜੇ ਗਲਤੀ ਵਾਪਰਨ ਸਮੇਂ opensm ਚੱਲ ਰਿਹਾ ਹੈ, ਤਾਂ ਤੁਹਾਨੂੰ ਇਸ ਨੂੰ ਦਸਤੀ ਮੁੜ-ਚਾਲੂ ਕਰਨ ਦੀ ਲੋੜ ਪਵੇਗੀ ਤਾਂ ਕਿ ਸਹੀ ਕਾਰ ਕਰਨ ਲਈ ਮੁੜ-ਪ੍ਰਾਪਤੀ ਕੀਤੀ ਜਾ ਸਕੇ।

  • ਡੈਸਕਟਾਪ ਸ਼ੇਅਰਿੰਗ ਕੁਨੈਕਸ਼ਨ ਆਈਕਾਨ ਆਪਣਾ ਪ੍ਰਸੰਗ ਮੇਨੂ ਵੇਖਾਉਂਦਾ ਹੈ ਜਦੋਂ ਤੁਸੀਂ ਇਸ ਉੱਪਰ ਡਬਲ-ਕਲਿੱਕ ਕਰਦੇ ਹੋ, ਨਾ ਕਿ ਜਦੋਂ ਤੁਸੀਂ ਇਸ ਤੇ ਸੱਜਾ-ਕਲਿੱਕ ਕਰਦੇ ਹੋ। ਹੋਰ ਸਭ ਆਈਕਾਨ ਆਪਣੇ ਪ੍ਰਸੰਗ ਮੇਨੂੰ ਸੱਜਾ-ਕਲਿੱਕ ਕਰਨ ਤੇ ਵੇਖਾਉਂਦੇ ਹਨ।

( amd64 )

Provided by: Liquid Web, LLC